ਟਰੂਡੋ ਦੀ ਪਤਨੀ ਨੇ ਕੋਵਿਡ-19 ਨੂੰ ਹਰਾਇਆ, ਹੋਈ ਬਿਲਕੁੱਲ ਠੀਕ

03/29/2020 6:51:27 PM

ਟੋਰਾਂਟੋ (ਬਿਊਰੋ): ਕੈਨੇਡਾ ਵਿਚ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਦੇ ਵਿਚ ਇਕ ਚੰਗੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਾਇਰੇ ਟਰੂਡੋ ਨੇ ਕੋਰੋਨਾਵਾਇਰਸ ਨੂੰ ਹਰਾ ਦਿੱਤਾ ਹੈ। ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੀ ਹੈ। ਉਹਨਾਂ ਨੇ ਸ਼ਨੀਵਾਰ ਨੂੰ ਕਿਹਾ,''ਮੈਂ ਕੋਰੋਨਾਵਾਇਰਸ ਕਾਰਨ ਹੋਣ ਵਾਲੀ ਬੀਮਾਰੀ ਤੋਂ ਹੁਣ ਠੀਕ ਹੋ ਗਈ ਹਾਂ। ਮੈਂ ਪਹਿਲਾਂ ਤੋਂ ਕਾਫੀ ਬਿਹਤਰ ਮਹਿਸੂਸ ਕਰ ਰਹੀ ਹਾਂ।'' 

ਸੋਫੀ ਨੇ ਸੋਸ਼ਲ ਮੀਡੀਆ 'ਤੇ ਦਿੱਤੇ ਇਕ ਬਿਆਨ ਵਿਚ ਕਿਹਾ,''ਮੈਂ ਆਪਣੇ ਡਾਕਟਰ ਅਤੇ ਓਟਾਵਾ ਪਬਲਿਕ ਹੈਲਥ ਨਾਲ ਇਸ ਬਾਰੇ ਵਿਚ ਕਲੀਅਰੈਂਸ ਹਾਸਲ ਕਰ ਲਿਆ ਹੈ।'' ਗੌਰਤਲਬ ਹੈ ਕਿ ਸੋਫੀ ਇਸ ਮਹੀਨੇ (12 ਮਾਰਚ) ਕੋਰੋਨਾਵਾਇਰਸਨਾਲ ਇਨਫੈਕਟਿਡ ਹੋਈ ਸੀ।ਸੋਫੀ ਨੇ ਕਿਹਾ ਕਿ ਉਹਨਾਂ ਦੇ ਡਾਕਟਰ ਅਤੇ ਜਨਸਿਹਤ ਵਿਭਾਗ ਨੇ ਵੀ ਉਸ ਦੇ ਠੀਕ ਹੋਣ ਦੀ ਗੱਲ ਕਹੀ ਹੈ। ਟਰੂਡੋ ਦੇ ਦਫਤਰ ਨੇ 12 ਮਾਰਚ ਨੂੰ ਐਲਾਨ ਕੀਤਾ ਸੀ ਕਿ ਲੰਡਨ ਦੀ ਯਾਤਰਾ ਤੋਂ ਪਰਤਣ ਦੇ ਬਾਅਦ ਬੀਮਾਰ ਪੈਣ ਮਗਰੋਂ ਕਰਵਾਈ ਜਾਂਚ ਵਿਚ ਸੋਫੀ ਕੋਰੋਨਾ ਇਨਫੈਕਟਿਡ ਪਾਈ ਗਈ ਸੀ। 

ਇਸ ਦੇ ਬਾਅਤ ਤੋਂ ਟਰੂਡੋ ਅਤੇ ਉਹਨਾਂ ਦਾ ਪਰਿਵਾਰ ਖੁਦ ਦੀ ਘਰ ਵਿਚ ਵੱਖਰੇ ਰਹਿ ਰਹੇ ਸਨ। ਭਾਵੇਂਕਿ ਟਰੂਡੋ ਅਤੇ ਉਹਨਾਂ ਦੇ 3 ਬੱਚਿਆਂ ਵਿਚ ਕੋਰੋਨਾਵਾਇਰਸ ਇਨਫੈਕਟਿਡ ਦੇ ਕੋਈ ਲੱਛਣ ਨਹੀਂ ਦਿਸੇ ਹਨ। ਸੋਫੀ ਨੇ ਕਿਹਾ,''ਮੈਂ ਆਪਣੇ ਦਿਲ ਦੀ ਡੂੰਘਾਈ ਤੋਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ, ਜਿਹਨਾਂ ਨੇ ਮੇਰੇ ਲਈ ਸ਼ੁਭਕਾਮਨਾਵਾਂ ਭੇਜੀਆਂ। ਮੈਂ ਉਹਨਾਂ ਸਾਰਿਆਂ ਨੂੰ ਆਪਣਾ ਪਿਆਰ ਭੇਜਿਆ ਹੈ ਜੋ ਹਾਲੇ ਵੀ ਪੀੜਤ ਹਨ।''
 

Vandana

This news is Content Editor Vandana