ਕੈਨੇਡਾ ਦੇ ਨੋਟ ਨੂੰ ਮਿਲਿਆ 'Bank Note of the Year ' ਦਾ ਖਿਤਾਬ

05/02/2019 4:20:22 PM

ਓਟਾਵਾ — ਭਾਰਤੀ ਰਿਜ਼ਰਵ ਬੈਂਕ ਨੇ ਹੁਣੇ ਜਿਹੇ ਕਈ ਨਵੇਂ ਨੋਟ ਜਾਰੀ ਕੀਤੇ ਹਨ। ਕੁਝ ਸਮਾਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ 200, 50 ਅਤੇ 10 ਰੁਪਏ ਦੇ ਨਵੇਂ ਨੋਟ ਕੱਢੇ ਸਨ। ਰਿਜ਼ਰਵ ਬੈਂਕ ਦੇ ਨੋਟਾਂ ਦੀ ਛਪਾਈ ਬਹੁਤ ਹੀ ਆਕਰਸ਼ਕ ਸੀ। ਨੋਟਾਂ ਦੀ ਡਿਜ਼ਾਈਨਿੰਗ ਅਤੇ ਖਿੱਚ ਨੂੰ ਲੈ ਕੇ ਕੈਨੇਡਾ ਵਿਚ ਇਕ ਮੁਕਾਬਲਾ ਆਯੋਜਿਤ ਕੀਤਾ ਗਿਆ । 

ਬੈਂਕ ਨੋਟ ਆਫ ਦ ਯੀਅਰ

10 ਡਾਲਰ ਕੀਮਤ ਵਾਲੇ ਕਨੇਡਾਈ ਨੋਟ ਨੂੰ 2018 ਦੇ ਬੈਂਕ ਨੋਟ ਆਫ ਦ ਯੀਅਰ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਹ ਦੁਨੀਆ ਦਾ ਪਹਿਲਾ ਵਰਟੀਕਲ ਨੋਟ ਵੀ ਹੈ। ਇੰਟਰਨੈਸ਼ਨਲ ਬੈਂਕ ਨੋਟ ਸੁਸਾਇਟੀ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਨਾਗਰਿਕ ਅਧਿਕਾਰਾਂ ਲਈ ਲੜਣ ਵਾਲਾ ਡੇਸਮੰਡ ਦੇ ਚਿੱਤਰ ਵਾਲਾ ਇਹ ਨੋਟ ਦੁਨੀਆ ਦੇ ਕਈ ਦੇਸ਼ਾਂ ਦੇ ਬੈਂਕ ਨੋਟ ਨਾਲੋਂ ਵਧੀਆ ਹੈ। 

ਕਈ ਦੇਸ਼ਾਂ ਨੇ ਲਿਆ ਹਿੱਸਾ

ਕੈਨੇਡਾ ਦੇ ਨੋਟ ਨੂੰ ਮੁਕਾਬਲੇਬਾਜ਼ ਦੇਸ਼ਾਂ ਤੋਂ ਸਖਤ ਟੱਕਰ ਮਿਲੀ। ਇਸ ਅੰਤਰਰਰਾਸ਼ਟਰੀ ਮੁਕਾਬਲੇ 'ਚ ਸਵਿੱਟਜ਼ਰਲੈਂਡ, ਨਾਰਵੇ ਅਤੇ ਰੂਸ ਵਰਗੇ 15 ਦੇਸ਼ਾਂ ਦੇ ਨੋਟਾਂ ਨੇ ਹਿੱਸਾ ਲਿਆ ਸੀ। ਕੈਨੇਡਾ ਦੇ ਇਸ ਜੇਤੂ ਨੋਟ ਦੇ ਪਿੱਛੇ ਵਾਲੇ ਪਾਸੇ ਮਨੁੱਖੀ ਅਧਿਕਾਰ ਅਜਾਇਬ ਘਰ ਦਾ ਚਿੱਤਰ ਛਪਿਆ ਹੋਇਆ ਹੈ। 

 

ਨਾਰਵੇ ਦਾ ਨੋਟ ਤੀਜੇ ਸਥਾਨ 'ਤੇ

ਡੇਸਮੰਡ ਕੈਨੇਡਾ ਦੀ ਪਹਿਲੀ ਮਹਿਲਾ ਬਣੀ ਜਿਨ੍ਹਾਂ ਦਾ ਚਿੱਤਰ ਕਿਸੇ ਬੈਂਕ ਨੋਟ 'ਤੇ ਪ੍ਰਮੁੱਖਤਾ ਨਾਲ ਛਪਿਆ ਹੈ। ਨਵੰਬਰ 2018 ਨੂੰ ਇਸ ਨੂੰ ਬਜ਼ਾਰ ਵਿਚ ਉਤਾਰਿਆ ਗਿਆ ਸੀ। ਇਸ ਮੁਕਾਬਲੇ ਵਿਚ ਦੂਜੇ ਸਥਾਨ 'ਤੇ ਸਵਿੱਟਜ਼ਰਲੈਂਡ ਦੇ 200 ਫ੍ਰੈਂਕ ਵਾਲੇ ਨੋਟ ਨੂੰ ਸਥਾਨ ਮਿਲਿਆ ਹੈ, ਜਦੋਂਕਿ ਨਾਰਵੇ ਦੇ 500 ਕ੍ਰੋਨਰ ਵਾਲਾ ਨੋਟ ਤੀਜੇ ਸਥਾਨ 'ਤੇ ਰਿਹਾ।