ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਹੋਈ ਬੇਅਦਬੀ ਦੀ ਮਨਿੰਦਰ ਗਿੱਲ ਵੱਲੋਂ ਨਿਖੇਧੀ

11/20/2023 3:28:53 PM

ਇੰਟਰਨੈਸ਼ਨਲ ਡੈਸਕ- ਹਾਲ ਹੀ ਵਿਚ ਵਾਪਰੀ ਇਕ ਘਟਨਾ ਵਿਚ ਪਾਕਿਸਤਾਨੀ ਆਗੂਆਂ ਨੇ ਪਵਿੱਤਰ ਕਰਤਾਰਪੁਰ ਸਾਹਿਬ ਕੰਪਲੈਕਸ ਦੀ ਬੇਅਦਬੀ ਕੀਤੀ। ਇਸ ਘਟਨਾ ਨਾਲ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਇਸ ਘਟਨਾ ਦੀ ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਰੇਡੀਓ ਇੰਡੀਆ ਦੇ ਸੀਈਓ ਮਨਿੰਦਰ ਗਿੱਲ ਨੇ ਵੀ ਨਿੰਦਾ ਕੀਤੀ ਹੈ। ਗਿੱਲ ਮੁਤਾਬਕ ਪਾਕਿਸਤਾਨ ਜਿੱਥੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ, ਉੱਥੇ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਸ਼ਰਾਬ, ਅਸ਼ਲੀਲ ਡਾਂਸ ਅਤੇ ਮਾਸਾਹਾਰੀ ਲੰਗਰ ਵਰਤਾਏ ਜਾ ਰਹੇ ਹਨ। ਸਿੱਖ ਇਸ ਬੇਅਦਬੀ ਲਈ ਪਾਕਿਸਤਾਨ ਅਤੇ ਪਾਕਿਸਤਾਨ ਸਥਿਤ ਖਾਲਿਸਤਾਨੀ ਅੱਤਵਾਦੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਕਾਰ ਹਾਦਸੇ 'ਚ ਭਾਰਤੀ ਵਿਅਕਤੀ ਦੀ ਮੌਤ

ਗਿੱਲ ਨੇ ਅੱਗੇ ਕਿਹਾ ਕਿ ਇਤਿਹਾਸ ਦੇ ਇਸ ਮੋੜ 'ਤੇ ਪ੍ਰਵਾਸੀ ਸਿੱਖਾਂ ਨੂੰ ਚੋਣ ਕਰਨੀ ਪਵੇਗੀ। ਇੱਕ ਪਾਸੇ ਸਾਡੀ ਮਾਤ ਭੂਮੀ ਭਾਰਤ ਹੈ, ਜਿੱਥੇ ਸਿੱਖਾਂ ਨੂੰ ਵੱਡੇ ਭਰਾਵਾਂ ਵਜੋਂ ਸਨਮਾਨਿਤ ਕੀਤਾ ਜਾਂਦਾ ਹੈ। ਯੋਗੀ ਆਦਿਤਿਆ ਨਾਥ ਜੀ ਨੇ ਹਾਲ ਹੀ ਵਿੱਚ ਸਿੱਖਾਂ ਦੇ ਸਨਮਾਨ ਲਈ ਲਖਨਊ ਵਿੱਚ ਇੱਕ ਚੌਕ ਦਾ ਨਾਮ “ਖਾਲਸਾ ਚੌਕ” ਰੱਖਿਆ ਹੈ। ਦੂਜੇ ਪਾਸੇ ਪਾਕਿਸਤਾਨ ਵਿੱਚ ਸਿੱਖਾਂ ਦਾ ਕਤਲ ਕੀਤਾ ਜਾਂਦਾ ਹੈ, ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਸਿੱਖ ਔਰਤਾਂ ਨੂੰ ਅਗਵਾ ਅਤੇ ਬਲਾਤਕਾਰ ਕੀਤਾ ਜਾਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  

Vandana

This news is Content Editor Vandana