ਮੋਦੀ ਵਾਂਗ ਟਰੂਡੋ ਨੂੰ ਵੀ ਦਿਲੋਂ ਚਾਹੁੰਦੇ ਨੇ ਕੈਨੇਡਾ ਵਾਸੀ, ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ

07/27/2017 5:20:42 PM

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਨਮ 25 ਦਸੰਬਰ 1971 ਨੂੰ ਕੈਨੇਡਾ ਦੇ ਓਟਾਵਾ ਵਿਚ ਹੋਇਆ। ਟਰੂਡੋ 2015 'ਚ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੇ ਪਿਤਾ ਪਿਅਰ ਟਰੂਡੋ ਹਨ, ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਟਰੂਡੋ ਨੇ ਆਪਣੀ ਪੜ੍ਹਾਈ ਕੈਨੇਡਾ 'ਚ ਹੀ ਕੀਤੀ। ਉਨ੍ਹਾਂ ਨੇ ਕੈਨੇਡਾ ਦੇ ਮਾਂਟਰੀਆਲ ਵਿਚ ਰਹਿ ਵਾਲੀ ਸੋਫੀ ਗ੍ਰੇਗੋਏਰ ਨਾਲ ਵਿਆਹ ਕਰਵਾਇਆ। ਟਰੂਡੋ ਸਾਲ 2005 'ਚ ਸੋਫੀ ਨਾਲ ਵਿਆਹ ਦੇ ਬੰਧਨ 'ਚ ਬੱਚੇ। ਉਨ੍ਹਾਂ ਦੇ 3 ਬੱਚੇ ਹਨ।
ਆਓ ਜਾਣਦੇ ਹਾਂ ਟਰੂਡੋ ਦੀਆਂ ਕੁਝ ਖਾਸ ਗੱਲਾਂ ਬਾਰੇ—
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਵੇਂ ਦੇਸ਼ ਵਾਸੀ ਪਿਆਰ ਕਰਦੇ ਹਨ, ਉਂਝ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਕੈਨੇਡਾ ਵਾਸੀ ਦਿਲੋਂ ਚਾਹੁੰਦੇ ਹਨ। ਮੋਦੀ ਅਤੇ ਟਰੂਡੋ ਵੱਖਰੀ ਸ਼ਖਸੀਅਤ ਦੇ ਮਾਲਕ ਹਨ। ਟਰੂਡੋ ਨੂੰ ਕੈਨੇਡਾ ਦੇ ਲੋਕ ਇਸ ਲਈ ਪਿਆਰ ਕਰਦੇ ਹਨ, ਕਿਉਂਕਿ ਉਹ ਹਰ ਇਕ ਭਾਈਚਾਰੇ ਦੀ ਗੱਲ ਨੂੰ ਸੁਣਦੇ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਖੁਸ਼ੀਆਂ 'ਚ ਵੀ ਸ਼ਾਮਲ ਹੁੰਦੇ ਹਨ। 
ਬਸ ਇੰਨਾ ਹੀ ਨਹੀਂ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ। ਇਸ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਹਾਲ ਹੀ 'ਚ ਟਰੂਡੋ ਟੋਰਾਂਟੋ 'ਚ 'ਸ਼੍ਰੀ ਸਵਾਮੀਨਾਰਾਇਣ ਮੰਦਰ' ਦੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਵਿਚ ਸ਼ਾਮਲ ਹੋਏ, ਉਹ ਵੀ ਹਿੰਦੂ ਪਹਿਰਾਵੇ ਵਿਚ। ਉਨ੍ਹਾਂ ਨੇ ਮੰਦਰ 'ਚ ਪੂਜਾ ਕੀਤੀ। ਉਨ੍ਹਾਂ ਨੇ ਹਿੰਦੂ ਭਾਈਚਾਰੇ ਦੇ ਇਸ ਕੰਮ ਦੀ ਸ਼ਲਾਘਾ ਵੀ ਕੀਤੀ। ਦੂਜੀ ਉਦਾਹਰ ਇਹ ਹੈ ਕਿ ਬੀਤੇ ਦਿਨੀਂ ਕੈਨੇਡਾ ਦੇ ਹੈਲੀਫੈਕਸ 'ਚ 'ਗੇਅ ਪਰੇਡ' ਕੱਢੀ ਗਈ ਸੀ, ਜਿਸ ਵਿਚ ਟਰੂਡੋ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਪਰੇਡ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਹੋਈ।