ਜੋੜੇ ਨੇ ਦੋ ਦੇਸ਼ਾਂ ਦੀ ਸਰਹੱਦ ''ਤੇ ਰਚਾਇਆ ਵਿਆਹ, ਪਰਿਵਾਰ ਨੇ ਦੂਰਬੀਨ ਜ਼ਰੀਏ ਦੇਖਿਆ ਸਮਾਰੋਹ (ਵੀਡੀਓ)

10/18/2020 6:23:16 PM

ਓਟਾਵਾ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਲੋਕਾਂ ਨੂੰ ਸਾਵਧਾਨੀ ਦੇ ਤੌਰ 'ਤੇ ਮਾਸਕ ਅਤੇ ਸਮਾਜਿਕ ਦੂਰੀ ਸੰਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪੈਂਦੀ ਹੈ। ਵਿਆਹ ਦੇ ਚਾਹਵਾਨ ਜੋੜਿਆਂ ਨੂੰ ਕਈ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੀਆਂ ਰਸਮਾਂ ਨਿਭਾਉਣੀਆਂ ਪੈ ਰਹੀਆਂ ਹਨ। ਇਸ ਸਥਿਤੀ ਵਿਚ ਕਈ ਜੋੜੇ ਆਪਣੇ ਵਿਆਹ ਵਰਗੇ ਖਾਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਅਨੋਖੇ ਤਰੀਕੇ ਲੱਭ ਹੀ ਲੈਂਦੇ ਹਨ। ਖਾਸ ਅੰਦਾਜ਼ ਵਿਚ ਵਿਆਹ ਕਰਨ ਦਾ ਇਕ ਅਜਿਹਾ ਹੀ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ।

ਅਮਰੀਕਾ-ਕੈਨੇਡਾ ਸਰਹੱਦ 'ਤੇ ਰਚਾਇਆ ਵਿਆਹ
ਅਸਲ ਵਿਚ ਕੋਰੋਨਾਵਾਇਰਸ ਪਾਬੰਦੀਆਂ ਦੇ ਕਾਰਨ ਅੰਤਰਰਾਸ਼ਟਰੀ ਆਵਾਜਾਈ ਬੰਦ ਹੋਣ ਦੇ ਕਾਰਨ ਅਮਰੀਕਾ ਅਤੇ ਕੈਨੇਡਾ ਦੇ ਜੋੜੇ ਦੇ ਵਿਆਹ ਵਿਚ ਪੂਰਾ ਪਰਿਵਾਰ ਸ਼ਾਮਲ ਨਹੀਂ ਹੋ ਸਕਦਾ ਸੀ। ਅਜਿਹੇ ਵਿਚ ਲਿੰਡਸੇ ਕਲੌਜ਼ ਅਤੇ ਐਲੇਕਸ ਲੇਕੀ ਨੇ ਅਮਰੀਕਾ-ਕੈਨੇਡਾ ਦੀ ਸਰਹੱਦ 'ਤੇ ਵਿਆਹ ਕਰਨ ਦਾ ਫ਼ੈਸਲਾ ਲਿਆ ਤਾਂ ਜੋ ਦੋਵੇਂ ਪਰਿਵਾਰ ਇਸ ਪ੍ਰੋਗਰਾਮ ਨੂੰ ਦੇਖ ਸਕਣ। ਕੋਰੋਨਾ ਕਾਲ ਵਿਚ ਦੋ ਦੇਸ਼ਾਂ ਦੀ ਸਰਹੱਦ 'ਤੇ ਹੋਏ ਇਸ ਅਨੋਖੇ ਵਿਆਹ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ। 

 

 
 
 
 
 
View this post on Instagram
 
 
 
 
 
 
 
 
 

Cross border wedding 🤍 US family in the boat and on the shore. I could watch this over and over again ✨

A post shared by Lindsay Clowes (@ldcdesigns) on Oct 13, 2020 at 5:30pm PDT

ਮੀਡੀਆ ਰਿਪੋਰਟ ਦੇ ਮੁਤਾਬਕ, ਲਿੰਡਸੇ ਕਲੌਜ਼ ਇਕ ਅਮਰੀਕੀ ਬੀਬੀ ਹੈ ਅਤੇ ਐਲੇਕਸ ਲੇਕੀ ਕੈਨੇਡਾ ਦੇ ਨਾਗਰਿਕ ਹਨ। ਅਜਿਹੇ ਵਿਚ ਦੋਹਾਂ ਦਾ ਪੂਰਾ ਪਰਿਵਾਰ ਕੋਰੋਨਾ ਕਾਲ ਕਾਰਨ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕਦਾ ਸੀ। ਇਸ ਦੇ ਲਈ ਜੋੜੇ ਨੇ ਦੋਹਾਂ ਦੇਸ਼ਾਂ ਦੇ ਸਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਲਈ ਅਤੇ ਕੈਨੇਡਾ ਦੇ ਨਿਊ ਬ੍ਰੰਸਵਿਕ ਸੂਬੇ ਦੇ ਇਕ ਆਊਟਡੋਰ ਸਮਾਰੋਹ ਵਿਚ ਵਿਆਹ ਰਚਾਇਆ। 

ਪਰਿਵਾਰ ਨੇ ਦੂਰਬੀਨ ਜ਼ਰੀਏ ਦੇਖਿਆ ਵਿਆਹ
ਜੋੜੇ ਨੇ ਅਮਰੀਕਾ ਅਤੇ ਕੈਨੇਡਾ ਦੇ ਵਿਚ ਸਰਹੱਦ ਮੰਨੀ ਜਾਣ ਵਾਲ ਸੈਂਟ ਕ੍ਰੋਇਕਸ ਨਦੀ ਦੇ ਕਿਨਾਰੇ ਵਿਆਹ ਕੀਤਾ। ਇਕ ਇੰਟਰਵਿਊ ਵਿਚ ਲਾੜੀ ਲਿੰਡਸੇ ਨੇ ਦੱਸਿਆ ਕਿ ਉਹਨਾਂ ਦਾ ਵਿਆਹ ਸਮਾਹੋਰ ਇਕ ਭਾਵਨਾਤਮਕ ਅਤੇ ਯਾਦਗਾਰ ਰਿਹਾ ਹੈ। ਕੋਰੋਨਾ ਗਾਈਡਲਾਈਨਜ਼ ਦੇ ਕਾਰਨ ਮੇਰਾ ਪਰਿਵਾਰ ਅਮਰੀਕਾ ਤੋਂ ਕੈਨੇਡਾ ਨਹੀਂ ਆ ਸਕਦਾ ਸੀ। ਇਸ ਲਈ ਮੇਰੇ ਪਤੀ ਐਲੇਕਸ ਨੇ ਦੋਹਾਂ ਦੇਸ਼ਾਂ ਦੀ ਸਰਹੱਦ 'ਤੇ ਵਿਆਹ ਕਰਨ ਦਾ ਫ਼ੈਸਲਾ ਲਿਆ। ਅਸੀਂ ਵਿਆਹ ਕੈਨੇਡਾ ਵੱਲ ਮੌਜੂਦ ਨਦੀ ਦੇ ਤੱਟ 'ਤੇ ਕੀਤਾ ਅਤੇ ਮੇਰੇ ਪਰਿਵਾਰ ਨੇ ਦੂਜੇ ਕਿਨਾਰੇ ਤੋਂ ਦੂਰਬੀਨ ਜ਼ਰੀਏ ਸਮਾਰੋਹ ਨੂੰ ਦੇਖਿਆ।

30 ਮਹਿਮਾਨ ਹੋਏ ਸ਼ਾਮਲ
ਲਿੰਡਸੇ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਉਹਨਾਂ ਦਾ ਵਿਆਹ ਯਾਦਗਾਰ ਬਣ ਗਿਆ ਹੈ। ਸਾਲਾਂ ਤੱਕ ਅਸੀਂ ਯਾਦ ਰੱਖਾਂਗੇ ਕਿ ਮਹਾਮਾਰੀ ਦੇ ਦੌਰਾਨ ਵੀ ਅਸੀਂ ਕਿਸ ਤਰ੍ਹਾਂ ਵਿਆਹ ਦਾ ਆਯੋਜਨ ਕੀਤਾ।

 

 
 
 
 
 
View this post on Instagram
 
 
 
 
 
 
 
 
 

The drone shots from our wedding are incredible. It makes it a lot easier to see where our family stood on both sides of the border (St. Stephen NB & Calais ME). You can even see the boat off to the left with some family on it, waiting for me to walk down the aisle 🤍 The last pic is pretty cute, if you zoom in, it’s my grandparents on the boat chatting with Alex’s grandparents on the wharf.

A post shared by Lindsay Clowes (@ldcdesigns) on Oct 15, 2020 at 2:55am PDT

ਨਿਊ ਬ੍ਰੰਸਬਿਕ ਵੱਲੋਂ ਇਸ ਵਿਆਹ ਵਿਚ ਸ਼ਾਮਲ ਹੋਣ ਲਈ 30 ਮਹਿਮਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਸਰਹੱਦੀ ਪਾਬੰਦੀਆਂ ਦੇ ਵਿਚ ਪਰਿਵਾਰ ਅਤੇ ਦੋਸਤਾਂ ਨੇ ਮਹਾਮਾਰੀ ਦੌਰਾਨ ਸਭ ਤੋਂ ਸੁੰਦਰ ਵਿਆਹਾਂ ਵਿਚੋਂ ਇਕ ਨੂੰ ਦੇਖਿਆ।

 

Vandana

This news is Content Editor Vandana