ਕੈਨੇਡਾ : ਜੋੜੇ ਨੇ ਉਗਾਇਆ 803 Kg ਦਾ ਕੱਦੂ, ਜਿੱਤਿਆ 1.60 ਲੱਖ ਰੁਪਏ ਦਾ ਪੁਰਸਕਾਰ

10/07/2019 2:48:42 PM

ਟੋਰਾਂਟੋ (ਬਿਊਰੋ)— ਕੈਨੇਡਾ ਦੀ ਬਰੁਸ ਕਾਊਂਟੀ ਸਥਿਤ ਪਿੰਡ ਪੋਰਟ ਐਲਗਿਨ ਵਿਚ ਸ਼ਨੀਵਾਰ ਨੂੰ 33ਵੇਂ ਸਾਲਾਨਾ 'ਪੰਪਕਿਨ ਫੇਸਟ' ਦਾ ਆਯੋਜਨ ਹੋਇਆ। ਇਸ ਵਿਚ ਕੈਮਰਾਨ ਦਾ ਜੇਨ ਅਤੇ ਫਿਲ ਹੰਟ ਜੋੜਾ ਆਪਣੇ ਨਾਲ ਕਰੀਬ  1771 ਪੌਂਡ ਮਤਲਬ 803.54 ਕਿਲੋ ਵਜ਼ਨੀ ਕੱਦੂ ਲੈ ਕੇ ਆਇਆ। ਫੈਸਟੀਵਲ ਵਿਚ ਸਭ ਤੋਂ ਵੱਡੇ ਆਕਾਰ ਦਾ ਕੱਦੂ ਲਿਆਉਣ ਕਾਰਨ ਜੋੜੇ ਨੇ 3,000 ਕੈਨੇਡੀਅਨ ਡਾਲਰ (1.60 ਲੱਖ ਰੁਪਏ) ਦਾ ਪੁਰਸਕਾਰ ਜਿੱਤਿਆ ਹੈ।

ਇਨਾਮ ਜਿੱਤਣ 'ਤੇ ਬਾਕੀ ਭਾਗੀਦਾਰ ਕਿਸਾਨਾਂ ਨੇ ਜੋੜੇ ਨੂੰ ਵਧਾਈ ਦਿੱਤੀ। ਇਸ ਮਗਰੋਂ ਜੇਨ ਹੰਟ ਨੇ ਕਿਹਾ,''ਨਿਸ਼ਚਿਤ ਰੂਪ ਨਾਲ ਇਹ ਟੀਮ ਦੀ ਕੋਸ਼ਿਸ਼ ਹੈ। ਮੈਂ ਸਾਰੇ ਬੀਜਾਂ ਨੂੰ ਠੀਕ ਤਰੀਕੇ ਨਾਲ ਲਗਾਇਆ। ਵੇਲਾਂ ਨੇੜੇ ਉੱਗੀਆਂ ਵਾਧੂ ਝਾੜੀਆਂ ਨੂੰ ਹਟਾਇਆ। ਬਰਮੀ ਖਾਦ ਪਾਈ ਅਤੇ ਚੰਗੀ ਤਰ੍ਹਾਂ ਦੇਖਭਾਲ ਕੀਤੀ।'' ਆਪਣੀ ਖੁਸ਼ੀ ਜ਼ਾਹਰ ਕਰਦਿਆਂ ਜੋੜੇ ਨੇ ਦੱਸਿਆ ਕਿ ਉਹ 1990 ਤੋਂ ਹੀ ਇਸ ਮੁਕਾਬਲੇ ਨੂੰ ਜਿੱਤਣ ਦੀ ਕੋਸ਼ਿਸ ਕਰ ਰਿਹਾ ਸੀ। ਉਹ ਵੱਡੀ ਸਬਜ਼ੀ ਉਗਾਉਣ ਦਾ ਰਿਕਾਰਡ ਬਣਾਉਣਾ ਚਾਹੁੰਦੇ ਸਨ ਜੋ ਹੁਣ ਜਾ ਕੇ ਪੂਰਾ ਹੋਇਆ ਹੈ।

Vandana

This news is Content Editor Vandana