ਕੋਰੋਨਾਵਾਇਰਸ ਸੰਬੰਧੀ ਅਹਿਮ ਖੋਜ 'ਚ ਭਾਰਤੀ ਮੂਲ ਦਾ ਵਿਗਿਆਨੀ ਸ਼ਾਮਲ

03/18/2020 3:50:16 PM

ਟੋਰਾਂਟੋ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ ਅਤੇ ਡਾਕਟਰ ਇਸ ਵਾਇਰਸ ਦਾ ਇਲਾਜ ਲੱਭਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸ ਵਿਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਸਨੀਬਰੂਕ ਹਸਪਤਾਲ, ਟੋਰਾਂਟੋ ਯੂਨੀਵਰਸਿਟੀ ਅਤੇ ਵਾਟਰਲੂ ਵਿਚ ਮੈਕਮਾਸਟਰ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਦੀ ਇਕ ਟੀਮ ਨੇ ਕਥਿਤ ਤੌਰ 'ਤੇ ਕੋਵਿਡ-19 ਦਾ ਕਾਰਨ ਬਣਨ ਵਾਲੇ ਵਾਇਰਸ ਨੂੰ ਵੱਖਰੇ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਨਾਲ ਇਸ ਮਹਾਮਾਰੀ ਦਾ ਇਲਾਜ ਮਿਲਣ ਦੀ ਆਸ ਬਣੀ ਹੈ। ਸ਼ੋਧ ਕਰਤਾਵਾਂ ਵਿਚ ਮੈਕਮਾਸਟਰ ਯੂਨੀਵਰਸਿਟੀ ਦੇ ਸੰਕ੍ਰਾਮਕ ਰੋਗ ਰਿਸਰਚ ਸੰਸਥਾ ਤੋਂ ਭਾਰਤੀ ਮੂਲ ਦੇ ਪੋਸਟ ਡਾਕਟੋਰਲ ਵਿਦਿਆਰਥੀ ਅਰਿੰਜੈ ਬੈਨਰਜੀ ਸ਼ਾਮਲ ਸਨ ਜੋ ਕੋਰੋਨਾਵਾਇਰਸ ਅਤੇ ਚਮਗਾਦੜਾਂ ਵਿਚ ਮਾਹਰ ਹਨ।

ਟੀਮ ਨੇ ਇਕ ਬਿਆਨ ਵਿਚ ਕਿਹਾ,''ਹੁਣ ਪ੍ਰਯੋਗਸ਼ਾਲਾ ਵਿਚ ਵਿਕਸਿਤ ਕਾਪੀਆਂ ਵਿਗਿਆਨੀਆਂ ਨੂੰ ਬਿਹਤਰ ਨਿਦਾਨ ਟੈਸਟਿੰਗ, ਇਲਾਜ, ਟੀਕਾ ਵਿਕਸਿਤ ਕਰਨ ਅਤੇ ਇਸ ਦੇ ਜੀਵ-ਵਿਗਿਆਨ ਦੀ ਬਿਹਤਰ ਸਮਝ ਹਾਸਲ ਕਰਨ ਲਈ ਜਰਾਸੀਮ ਦਾ ਅਧਿਐਨ ਕਰਨ ਵਿਚ ਮਦਦ ਕਰ ਸਕੇਗੀ। ਬੈਨਰਜੀ ਨੇ ਇਕ ਇੰਟਰਵਿਊ ਵਿਚ ਕਿਹਾ,'' ਹੁਣ ਜਦੋਂ ਅਸੀ ਸਾਰਸ-ਕੋਵਿਡ-2 ਵਾਇਰਸ (ਕੋਵਿਡ-19 ਲਈ ਜ਼ਿੰਮੇਵਾਰ ਏਜੰਟ) ਨੂੰ ਵੱਖਰੇ ਕਰ ਦਿੱਤਾ ਹੈ ਤਾਂ ਅਸੀਂ ਇਸ ਨੂੰ ਹੋਰ ਸ਼ੋਧਕਰਤਾਵਾਂ ਦੇ ਨਾਲ ਸਾਂਝਾ ਕਰ  ਸਕਦੇ ਹਾਂ ਅਤੇ ਇਸ ਟੀਮ ਵਰਕ ਨੂੰ ਜਾਰੀ ਰੱਖ ਸਕਦੇ ਹਾਂ।''

ਟੀਮ ਟੋਰਾਂਟੋ ਯੂਨੀਵਰਸਿਟੀ ਵਿਚ ਇਕ ਸੁਰੱਖਿਅਤ ਰੋਕਥਾਮ ਸਹੂਲਤ ਵਿਚ ਕੰਮ ਕਰਕੇ ਅਤੇ ਕੈਨੇਡਾ ਵਿਚ ਦੋ ਮਰੀਜ਼ਾਂ ਦੇ ਹਾਲ ਹੀ ਵਿਚ ਲਏ ਗਏ ਨਮੂਨਿਆਂ ਦੀ ਵਰਤੋਂ ਕਰਦਿਆਂ ਇਸ ਹਫਤੇ ਇਸ ਗੱਲ ਦੀ ਪੁਸ਼ਟੀ ਕਰਨ ਵਿਚ ਸਫਲ ਰਹੀ ਕਿ ਇਸ ਨੇ ਵਾਇਰਸ ਨੂੰ ਵੱਖ-ਵੱਖ ਅਤੇ ਪ੍ਰਚਾਰਿਤ ਕੀਤਾ ਹੈ। ਇਸ ਨਾਲ ਵਿਸ਼ਵ ਪੱਧਰ 'ਤੇ ਕੋਵਿਡ-19 ਦੇ ਅਧਿਐਨ ਦਾ ਸਰੋਤ ਬਣਿਆ ਹੈ। ਜਿਸ ਨਾਲ ਇਸ ਦੇ ਇਲਾਜ ਲਈ ਟੀਕਾ ਵਿਕਸਿਤ ਕਰਨ ਅਤੇ ਵਾਇਰਸ ਦੇ ਵਿਵਹਾਰ ਦੀ ਬਿਹਤਰ ਤਰੀਕੇ ਨਾਲ ਸਮਝਣ ਵਿਚ ਮਦਦ ਮਿਲੇਗੀ। ਸ਼ੋਧ ਕਰਤਾਵਾਂ ਨੇ ਕਿਹਾ ਕਿ ਵਾਇਰਸ ਦੇ ਵੱਖਰੇ ਹੋਣ ਵਾਲ ਉਹਨਾਂ ਨੂੰ ਮਹਾਮਾਰੀ ਦੇ ਹੱਲ 'ਤੇ ਕੰਮ ਕਰਨ ਵਿਚ ਮਦਦ ਮਿਲੇਗੀ। 

ਟੀਮ ਵਿਚ ਸਨੀਬਰੂਕ ਹਸਪਤਾਲ ਤੋਂ ਡਾਕਟਰ ਸਮੀਰਾ ਮੁਬਾਰੇਕਾ, ਮੈਕਮਾਸਟਰ ਯੂਨੀਵਰਸਿਟੀ ਤੋਂ ਡਾਕਟਰ ਰੋਬ ਕੋਜ਼ਾਕ ਅਤੇ ਡਾਕਟਰ ਕੈਰਨ ਮੋਸਮੈਨ ਵੀ ਸ਼ਾਮਲ ਸਨ। ਸਨੀਬਰੂਕ ਹਸਪਤਾਲ ਤੋਂ ਇਕ ਮਾਈਕ੍ਰੋਬਾਇਓਲੌਜੀਸਟ ਅਤੇ ਛੂਤ ਦੇ ਰੋਗਾਂ ਦੀ ਡਾਕਟਰ ਸਮੀਰਾ ਮੁਬਾਰੇਕਾ ਨੇ ਕਿਹਾ ਕਿ ਉਹਨਾਂ ਦੀ ਟੀਮ ਨੂੰ ਹੁਣ ਕੋਰੋਨਾਵਾਇਰਸ ਮਹਾਮਾਰੀ ਦਾ ਹੱਲ ਵਿਕਸਿਤ ਕਰਨ ਲਈ ਮਹੱਤਵਪੂਰਨ ਉਪਕਰਨਾਂ ਦੀ ਲੋੜ ਹੈ। ਉਸ ਨੇ ਕਿਹਾ,''ਜਦਕਿ ਤੁਰੰਤ ਪ੍ਰਤੀਕਿਰਿਆ ਮਹੱਤਵਪੂਰਨ ਹੈ, ਇਸ ਨੋਵਲ ਵਾਇਰਸ ਵਿਚ ਲੋੜੀਂਦੀ ਸ਼ੋਧ ਨਾਲ ਲੰਬੇ ਸਮੇਂ ਤੱਕ ਦੇ ਹੱਲ ਮਿਲਣਗੇ।'' ਟੋਰਾਂਟੋ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੌਜੀਸਟ ਰੋਬ ਕੋਜ਼ੇਕ ਨੇ ਆਪਣੇ ਸਾਥੀ ਸ਼ੋਧਕਰਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ,''ਵਿਸ਼ਵ ਪੱਧਰੀ ਇਨ੍ਹਾਂ ਸੰਸਥਾਵਾਂ ਦੇ ਸ਼ੋਧਕਰਤਾ ਜ਼ਮੀਨੀ ਪੱਧਰ 'ਤੇ ਕੁਝ ਹੀ ਹਫਤਿਆਂ ਵਿਚ ਵਾਇਰਸ ਨੂੰ ਸਫਲਤਾਪੂਰਵਕ ਵੱਖਰੇ ਕਰਨ ਲਈ ਇਕੱਠੇ ਹੋਏ।''

ਪੜ੍ਹੋ ਇਹ ਅਹਿਮ ਖਬਰ- ਡਾਕਟਰਾਂ ਦਾ ਦਾਅਵਾ, ਇਸ ਤਰ੍ਹਾਂ ਤੇਜ਼ੀ ਨਾਲ ਫੈਲ ਰਿਹੈ ਕੋਵਿਡ-19

ਇਸ ਦੌਰਾਨ ਚੀਨ ਦੀਆਂ 8 ਸੰਸਥਾਵਾਂ ਕੋਵਿਡ-19 ਨਾਲ ਨਜਿੱਠਣ ਦੀ ਕੋਸ਼ਿਸ਼ ਵਿਚ ਟੀਕਾਕਰਨ ਦੇ ਪੰਜ ਦ੍ਰਿਸ਼ਟੀਕੋਣਾਂ 'ਤੇ ਕੰਮ ਕਰ ਰਹੀਆਂ ਹਨ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈਕਿ ਇਸ ਦੇ ਨਤੀਜੇ ਵਜੋਂ ਅਗਲੇ ਮਹੀਨੇ ਐਮਰਜੈਂਸੀ ਸਥਿਤੀਆਂ ਅਤੇ ਕਲੀਨਿਕਲ ਪਰੀਖਣਾਂ ਨਾਲ ਇਕ ਟੀਕਾ ਤਿਆਰ ਹੋ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਜਾਣੋ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਡਾਕਟਰ ਕਿੰਨੀ ਵਾਰ ਧੋਂਦੇ ਹਨ ਹੱਥ (ਵੀਡੀਓ)

Vandana

This news is Content Editor Vandana