ਕੈਨੇਡਾ ਨੂੰ ਮਿਲੀ ਐਡਾਲਫ ਹਿਟਲਰ ਦੀ ਖਾਸ ਕਿਤਾਬ

01/24/2019 3:55:06 PM

ਓਟਾਵਾ(ਭਾਸ਼ਾ)— ਕੈਨੇਡਾ ਦੀ ਲਾਇਬ੍ਰੇਰੀ ਨੇ ਘੋਸ਼ਣਾ ਕੀਤੀ ਕਿ ਉਸ ਨੇ 1944 ਦੀ ਇਕ ਦੁਰਲੱਭ ਕਿਤਾਬ ਖਰੀਦੀ ਹੈ ਜੋ ਕਦੇ ਐਡਾਲਫ ਹਿਟਲਰ ਦੀ ਹੁੰਦੀ ਸੀ। ਜਰਮਨੀ ਭਾਸ਼ਾ 'ਚ ਲਿਖੀ ਸਟੈਟਿਕਸ, ਮੀਡੀਆ ਅਤੇ 'ਆਰਗੇਨਾਈਜੇਸ਼ਨ ਆਫ ਜਿਊਰੀ ਇਨ ਦਿ ਯੁਨਾਈਟਡ ਸਟੇਟਸ ਐਂਡ ਕੈਨੇਡਾ' 137 ਪੰਨਿਆਂ ਦੀ ਇਕ ਰਿਪੋਰਟ ਹੈ ਜੋ 1944 'ਚ ਹੀਨਜ਼ ਕਲੋਸ ਨੇ ਪੇਸ਼ ਕੀਤੀ ਸੀ।
ਕਲੋਸ ਜਰਮਨੀ ਭਾਸ਼ਾ ਮਾਹਿਰਾਂ 'ਚੋਂ ਇਕ ਸਨ, ਜਿਨ੍ਹਾਂ ਦੇ ਅਮਰੀਕੀ ਨਾਜ਼ੀ ਸਮਰਥਕਾਂ ਨਾਲ ਸੰਪਰਕ ਸਨ। ਬੁਕਪਲੇਟ 'ਚ ਇਕ ਬਾਜ ਅਤੇ ਸਵਾਸਤਿਕ ਦਾ ਚਿੰਨ ਅਤੇ ਐਡਾਲਫ ਹਿਟਲਰ ਦਾ ਨਾਂ ਲਿਖਿਆ ਹੋਇਆ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਇਹ ਕਿਤਾਬ ਹਿਟਲਰ ਦੀ ਆਪਣੀ ਨਿੱਜੀ ਲਾਈਬ੍ਰੇਰੀ ਦਾ ਹਿੱਸਾ ਰਹੀ ਹੋਵੇਗੀ। ਕੈਨੇਡਾ ਦੀ ਲਾਈਬ੍ਰੇਰੀ ਨੇ ਦੱਸਿਆ ਕਿ ਸੰਭਾਵਨਾ ਹੈ ਕਿ ਇਹ ਕਿਤਾਬ ਯੁੱਧ ਦੀ ਯਾਦ ਦੇ ਤੌਰ 'ਤੇ ਅਮਰੀਕਾ ਲਿਆਈ ਗਈ ਹੋਵੇਗੀ ਕਿਉਂਕਿ 1945 'ਚ ਅਮਰੀਕੀ ਫੌਜੀ ਜਰਮਨ ਐਲਪਸ 'ਚ ਨਾਜ਼ੀ ਨੇਤਾ ਦੇ ਦੂਜੇ ਘਰ ਤੋਂ ਹਜ਼ਾਰਾਂ ਕਿਤਾਬਾਂ ਲੈ ਗਏ ਸਨ। ਸੰਸਥਾ ਨੇ ਦੱਸਿਆ ਕਿ ਉਸ ਨੇ ਉੱਚ ਵਿਅਕਤੀ ਜੁਡੈਕਾ ਤੋਂ ਇਹ ਕਿਤਾਬ ਖਰੀਦੀ ਹੈ, ਜਿਨ੍ਹਾਂ ਨੇ ਯਹੂਦੀ ਕਤਲੇਆਮ ਦੇ ਪੀੜਤਾਂ ਦੀ ਯਾਦ ਦੇ ਤੌਰ 'ਤੇ ਇਸ ਨੂੰ ਹਾਸਲ ਕੀਤਾ ਸੀ।