ਕੈਨੇਡਾ ’ਚ ਜਨਵਰੀ ਦੌਰਾਨ ਨਿਕਲੀਆਂ 37 ਹਜ਼ਾਰ ਨਵੀਆਂ ਨੌਕਰੀਆਂ, ਉਜਰਤ ਦਰ ਵੀ ਵਧੀ

02/11/2024 5:30:04 PM

ਟੋਰਾਂਟੋ: ਕੈਨੇਡਾ ਵਿਚ ਜਨਵਰੀ ਮਹੀਨੇ ਦੌਰਾਨ ਅਣਕਿਆਸੇ ਤੌਰ ’ਤੇ 37 ਹਜ਼ਾਰ ਨਵੀਆਂ ਨੌਕਰੀਆਂ ਨਿਕਲੀਆਂ ਅਤੇ ਦਸੰਬਰ 2022 ਮਗਰੋਂ ਪਹਿਲੀ ਵਾਰ ਬੇਰੁਜ਼ਗਾਰੀ ਦਰ ਵਿਚ ਕਮੀ ਦਰਜ ਕੀਤੀ ਗਈ। ਆਰ.ਬੀ.ਸੀ. ਵੱਲੋਂ ਰੁਜ਼ਗਾਰ ਦੇ 10 ਹਜ਼ਾਰ ਮੌਕੇ ਪੈਦਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਜਦਕਿ ਬੇਰੁਜ਼ਗਾਰੀ ਦਰ 5.8 ਫ਼ੀਸਦੀ ਤੋਂ ਵਧ ਕੇ 5.9 ਫ਼ੀਸਦੀ ’ਤੇ ਜਾਣ ਦੇ ਆਸਾਰ ਪ੍ਰਗਟਾਏ ਗਏ ਸਨ ਪਰ ਹੋਇਆ ਸਭ ਕੁਝ ਉਲਟ।

ਬੇਰੁਜ਼ਗਾਰੀ ਦਰ ਘਟ ਕੇ ਹੋਈ 5.7 ਫ਼ੀਸਦੀ 

ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕਈ ਉਦਯੋਗਾਂ ਵਿਚ ਨਵੀਆਂ ਨੌਕਰੀਆਂ ਪੈਦਾ ਹੋਈਆਂ ਪਰ ਜ਼ਿਆਦਾਤਰ ਮੌਕੇ ਪਾਰਟ ਟਾਈਮ ਹੀ ਮੰਨੇ ਜਾ ਸਕਦੇ ਹਨ। ਹੋਲਸੇਲ ਅਤੇ ਰਿਟੇਲ ਸੈਕਟਰ ਤੋਂ ਇਲਾਵਾ ਬੀਮਾ, ਰੀਅਲ ਅਸਟੇਟ, ਰੈਂਟਲ ਅਤੇ ਲੀਜ਼ਿੰਗ ਸੈਕਟਾਂ ਵਿਚ ਨੌਕਰੀਆਂ ਵਧੀਆਂ ਜਦਕਿ ਹੋਟਲਾਂ ਅਤੇ ਰੈਸਟੋਰੈਂਟਸ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਆਈ। ਰਾਜਾਂ ਦੇ ਆਧਾਰ ’ਤੇ ਵੇਖਿਆ ਜਾਵੇ ਤਾਂ ਓਂਟਾਰੀਓ ਵਿਚ ਰੁਜ਼ਗਾਰ ’ਤੇ ਲੱਗੇ ਲੋਕਾਂ ਦੀ ਗਿਣਤੀ 0.3 ਫ਼ੀਸਦੀ ਵਧੀ ਜਦਕਿ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿਖੇ ਇਹ ਅੰਕੜਾ 3.2 ਫ਼ੀਸਦੀ ਦਰਜ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਵੈਨਕੂਵਰ 'ਚ 'ਕਾਮਾਗਾਟਾ ਮਾਰੂ ਜਹਾਜ਼' ਦੇ ਸਨਮਾਨ 'ਚ street signs ਦਾ ਉਦਘਾਟਨ

ਔਰਤਾਂ ਦੀ ਉਜਰਤ ਦਰ 'ਚ ਵਾਧਾ

ਦੂਜੇ ਪਾਸੇ ਸਸਕੈਚਵਨ ਵਿਚ ਰੁਜ਼ਗਾਰ ’ਤੇ ਲੱਗੇ ਲੋਕਾਂ ਦੀ ਗਿਣਤੀ ਇਕ ਫ਼ੀਸਦੀ ਘਟ ਗਈ। ਉਜਰਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2023 ਦੇ ਮੁਕਾਬਲੇ ਇਸ ਸਾਲ ਔਰਤਾਂ ਦੀ ਉਜਰਤ ਦਰ ਪੁਰਸ਼ਾਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ। ਔਰਤਾਂ ਦਾ ਪ੍ਰਤੀ ਘੰਟਾ ਮਿਹਨਤਾਨਾ 6.2 ਫ਼ੀਸਦੀ ਵਾਧੇ ਨਾਲ 32 ਡਾਲਰ 38 ਸੈਂਟ ਹੋ ਗਿਆ ਜਦਕਿ ਪੁਰਸ਼ਾਂ ਦਾ ਮਿਹਨਤਾਨਾ 4.4 ਫ਼ੀਸਦੀ ਵਾਧੇ ਨਾਲ 37 ਡਾਲਰ ਦਰਜ ਕੀਤਾ ਗਿਆ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana