ਗੋਲੀਬਾਰੀ ਨਾਲ ਦਹਿਲਿਆ ਕੈਨੇਡਾ, 3 ਬੱਚਿਆਂ ਸਮੇਤ 5 ਹਲਾਕ

10/25/2023 9:47:07 AM

ਓਟਾਵਾ (ਏਜੰਸੀ): ਕੈਨੇਡਾ ਦੇ ਉੱਤਰੀ ਓਨਟਾਰੀਓ ਸ਼ਹਿਰ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿੱਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਹ ਰਿਪੋਰਟ ਸੀਬੀਸੀ ਨਿਊਜ਼ ਨੇ ਦਿੱਤੀ ਹੈ। ਸੀਬੀਸੀ ਨਿਊਜ਼ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦਾ ਇੱਕ ਡਿਵੀਜ਼ਨ ਹੈ ਜੋ ਖ਼ਬਰਾਂ ਦੇ ਪ੍ਰੋਗਰਾਮਾਂ ਨੂੰ ਇਕੱਠਾ ਕਰਨ ਅਤੇ ਬਣਾਉਣ ਲਈ ਜ਼ਿੰਮੇਵਾਰ ਹੈ। ਸੌਲਟ ਸਟੇ. ਮੈਰੀ ਪੁਲਸ ਨੇ ਕਿਹਾ ਕਿ ਉਹ ਅਪਰਾਧ ਸਥਾਨ ਦੀ ਹੋਰ ਜਾਂਚ ਕਰ ਰਹੇ ਹਨ, ਜਿੱਥੇ ਇਹ ਲੋਕ 2 ਘਰਾਂ ਵਿੱਚ ਮ੍ਰਿਤਕ ਪਾਏ ਗਏ ਸਨ। ਸੀਬੀਸੀ ਨਿਊਜ਼ ਦੇ ਅਨੁਸਾਰ, ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਰਾਤ 10.20 ਵਜੇ (ਸਥਾਨਕ ਸਮੇਂ) 'ਤੇ ਇੱਕ 911 ਕਾਲ ਦਾ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਟੈਂਕ੍ਰੇਡ ਸਟ੍ਰੀਟ ਦੇ 200 ਬਲਾਕ ਵਿੱਚ ਇੱਕ 41 ਸਾਲਾ ਵਿਅਕਤੀ ਮ੍ਰਿਤਕ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ।

ਇਹ ਵੀ ਪੜ੍ਹੋ: ਗਾਜ਼ਾ 'ਚ 24 ਘੰਟਿਆਂ 'ਚ ਮਾਰੇ ਗਏ 700 ਲੋਕ, ਕੈਨੇਡਾ, US ਤੇ UN ਨੇ ਜੰਗ 'ਚ 'ਮਨੁੱਖੀ ਵਿਰਾਮ' ਦੀ ਕੀਤੀ ਅਪੀਲ

ਲਗਭਗ 10 ਮਿੰਟ ਬਾਅਦ, ਪੁਲਸ ਅਧਿਕਾਰੀਆਂ ਨੇ ਦੂਜੀ ਕਾਲ ਦਾ ਜਵਾਬ ਦਿੱਤਾ, ਜਿੱਥੇ ਉਨ੍ਹਾਂ ਨੂੰ ਇੱਕ 45 ਸਾਲਾ ਵਿਅਕਤੀ ਬੰਦੂਕ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹਾਲਤ ਵਿਚ ਮਿਲਿਆ। ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ 6, 7 ਅਤੇ 12 ਸਾਲ ਦੇ ਬੱਚਿਆਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਹਨ, ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਵੀ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਥਿਤ 44 ਸਾਲਾ ਸ਼ੂਟਰ ਵੀ ਮ੍ਰਿਤਕ ਮਿਲਿਆ, ਜੋ ਖੁਦ ਨੂੰ ਮਾਰੀ ਗਈ ਗੋਲੀ ਲੱਗ ਰਹੀ ਸੀ। ਸੌਲਟ ਸਟੇ. ਮੈਰੀ ਦੇ ਪੁਲਸ ਮੁਖੀ ਹਿਊਗ ਸਟੀਵਨਸਨ ਨੇ ਇੱਕ ਰਿਲੀਜ਼ ਵਿੱਚ ਕਿਹਾ, "ਸਾਡੇ ਭਾਈਚਾਰੇ ਨੂੰ ਇੱਕ ਵਾਰ ਫਿਰ ਦੁਖਦਾਈ ਅਤੇ ਬੇਲੋੜੀ ਜਾਨ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤਾਂ ਦੇ ਪਰਿਵਾਰਾਂ, ਦੋਸਤਾਂ ਅਤੇ ਅਜ਼ੀਜ਼ਾਂ ਨੂੰ ਜਿਸ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਕਲਪਨਾਯੋਗ ਨਹੀਂ ਹੈ। ਸਾਡੀ ਹਮਦਰਦੀ ਉਨ੍ਹਾਂ ਨਾਲ ਹੈ। ਸਾਡਾ ਭਾਈਚਾਰਾ ਇਸ ਦੁਖਾਂਤ 'ਤੇ ਸੋਗ ਮਨਾ ਰਿਹਾ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇੱਕ-ਦੂਜੇ ਦਾ ਧਿਆਨ ਰੱਖੋ।'

ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਵੰਡ ਦੇ 76 ਸਾਲਾਂ ਬਾਅਦ ਕਰਤਾਰਪੁਰ ’ਚ ਮਿਲੇ ਚਚੇਰੇ ਭੈਣ-ਭਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry