ਕੈਨੇਡਾ ਦੇ ਦੋ ਰੈਸਟੋਰੈਟਾਂ ''ਚ ਹੋਈ ਚੋਰੀ, ਜਾਂਚ ਜਾਰੀ

12/16/2018 3:34:49 PM

ਓਟਾਵਾ (ਬਿਊਰੋ)—  ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਦੋ ਰੈਸਟੋਰੈਟਾਂ ਵਿਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਓਟਾਵਾ ਪੁਲਸ ਦਾ ਕਹਿਣਾ ਹੈ ਕਿ ਚੋਰਾਂ ਨੇ ਵੈਲਿੰਗਟਨ  ਵੈਸਟ ਵਿਚ ਸਥਿਤ ਦੋ ਰੈਸਟੋਰੈਟਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇੱਥੇ ਚੋਰਾਂ ਨੇ ਹਜ਼ਾਰਾਂ ਡਾਲਰਾਂ ਦਾ ਭੋਜਨ ਅਤੇ ਇਲੈਕਟ੍ਰੋਨਿਕ ਸਾਮਾਨ ਦੀ ਚੋਰੀ ਕੀਤੀ। ਹਾਲ ਹੀ ਵਿਚ ਚੋਰੀ ਨਵੰਬਰ ਮਹੀਨੇ ਦੇ ਆਖਿਰ ਵਿਚ ਪੇਟਿਟ ਬਿੱਲਜ਼ ਬਿਸਟਰੋ ਵਿਚ ਹੋਈ। ਇੱਥੇ ਚੋਰਾਂ ਨੇ 600 ਡਾਲਰ ਤੋਂ 1000 ਡਾਲਰ ਤੱਕ ਦੇ ਮੀਟ ਦੀ ਚੋਰੀ ਕੀਤੀ। ਰੈਸਟੋਰੈਂਟ ਦੇ ਕੋ-ਮਾਲਕ ਟੇਰੀ ਫਿਟਜ਼ਪੈਟ੍ਰਿਕ ਨੇ ਕਿਹਾ ਕਿ ਚੋਰ ਇਲੈਕਟ੍ਰੀਕਲ ਕਮਰੇ ਜ਼ਰੀਏ ਅੰਦਰ ਦਾਖਲ ਹੋਏ।  

ਚੋਰਾਂ ਨੇ ਕੁਝ ਕੀਮਤੀ ਵਸਤਾਂ ਦੀ ਚੋਰੀ ਕੀਤੀ ਪਰ ਬਾਕੀ ਸਾਮਾਨ ਉੱਥੇ ਹੀ ਛੱਡ ਗਏ। ਫਿਟਜ਼ਪੈਟ੍ਰਿਕ ਨੇ ਦੱਸਿਆ ਕਿ ਚੋਰਾਂ ਨਾਲ ਸ਼ਾਇਦ ਕੁਝ ਗੜਬੜ ਸੀ। ਉਨ੍ਹਾਂ ਨੇ ਬੀਅਰ ਦੀ ਜਗ੍ਹਾ ਚਾਕਲੇਟ ਮਿਲਕ ਦੀ ਚੋਰੀ ਕੀਤੀ। ਉਨ੍ਹਾਂ ਨੇ ਸੈਂਕੜੇ ਡਾਲਰ ਦੀ ਕੀਮਤ ਦੇ ਬੈਗ ਅਤੇ ਬੈਗਾਂ ਦੇ ਟੁੱਕੜੇ ਉੱਥੇ ਹੀ ਛੱਡ ਦਿੱਤੇ। ਫਿਟਜ਼ਪੈਟ੍ਰਿਕ ਦਾ ਮੰਨਣਾ ਹੈ ਕਿ ਚੋਰ ਤੁਰੰਤ ਪੈਸਾ ਕਮਾਉਣ ਲਈ ਚੋਰੀ ਕੀਤੇ ਗਏ ਭੋਜਨ ਨੂੰ ਕਿਸੇ ਹੋਰ ਰੈਸਟੋਰੈਂਟ ਵਿਚ ਵੇਚਣ ਦੀ ਕੋਸ਼ਿਸ਼ ਕਰ ਸਕਦੇ ਹਨ। 

ਚੋਰੀ ਦਾ ਇਕ ਹੋਰ ਮਾਮਲਾ ਅਗਸਤ ਮਹੀਨੇ ਹਾਲੈਂਡ ਐਵੀਨਿਊ 'ਤੇ ਸੋਕਾ ਕਿਚਨ ਵਿਚ ਵਾਪਰਿਆ। ਇੱਥੇ ਚੋਰਾਂ ਨੇ ਦੋ ਰਾਤਾਂ ਵਿਚ 13,000 ਡਾਲਰ ਦੇ ਸਾਮਾਨ ਦੀ ਚੋਰੀ ਕੀਤੀ। ਪਹਿਲੀ ਰਾਤ ਚੋਰਾਂ ਨੇ ਸ਼ਰਾਬ, ਇਲੈਕਟ੍ਰੋਨਿਕ ਸਾਮਾਨ ਸਮੇਤ ਆਈਪੈਡਸ ਅਤੇ ਸਪੀਕਰਾਂ ਦੀ ਚੋਰੀ ਕੀਤੀ। ਅਗਲੀ ਰਾਤ ਉਹ ਬਚੀ ਹੋਈ ਸ਼ਰਾਬ ਚੋਰੀ ਕਰ ਕੇ ਲੈ ਗਏ। ਚੋਰਾਂ ਦੇ ਅੰਦਰ ਆਉਣ ਤੇ ਬਾਹਰ ਜਾਣ ਦੀ ਘਟਨਾ ਸੀ.ਸੀ.ਟੀ.ਵੀ. ਫੁਟੇਜ ਵਿਚ ਰਿਕਾਰਡ ਹੋ ਗਈ। ਓਟਾਵਾ ਪੁਲਸ ਦੋਹਾਂ ਰੈਸਟੋਰੈਂਟਾਂ ਵਿਚ ਹੋਈ ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

Vandana

This news is Content Editor Vandana