ਕੈਨੇਡਾ: ਟਰੂਡੋ ਦੀ ਕੈਬਨਿਟ ਵਿਚ ਪਹਿਲੀ ਹਿੰਦੂ ਮੰਤਰੀ ਬਣੀ ਅਨੀਤਾ ਆਨੰਦ

11/21/2019 3:00:55 PM

ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਜਸਟਿਨ ਟਰੂਡੋ ਦੇ ਚੁਣੇ ਗਏ ਸੱਤ ਨਵੇਂ ਚਿਹਰਿਆਂ ਵਿਚ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਕੈਬਨਿਟ ਵਿਚ ਥਾਂ ਬਣਾਉਣ ਵਾਲੀ ਅਨੀਤਾ ਪਹਿਲੀ ਹਿੰਦੂ ਮਹਿਲਾ ਹੈ। ਹਾਲਾਂਕਿ ਉਹ ਇਕੱਲੀ ਭਾਰਤੀ ਨਹੀਂ ਹੈ, ਜਿਸ ਨੂੰ ਟਰੂਡੋ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ। ਕੀਤੇ ਐਲਾਨ ਮੁਤਾਬਕ ਅਨੀਤਾ ਨੂੰ ਜਨਤਕ ਸੇਵਾ ਤੇ ਖਰੀਦ ਮੰਤਰੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।

ਅਨੀਤਾ ਦੇ ਮਾਤਾ-ਪਿਤਾ ਡਾਕਟਰ
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਉਹ ਕੈਨੇਡੀਅਨ ਮਿਊਜ਼ੀਅਮ ਆਫ ਸਿਵਿਲਾਈਜ਼ੇਸ਼ਨ ਦੀ ਪ੍ਰਧਾਨ ਸੀ। ਅਨੀਤਾ ਪਹਿਲੀ ਹਿੰਦੂ ਹੈ, ਜਿਨ੍ਹਾਂ ਨੂੰ ਕੈਨੇਡਾ ਸਰਕਾਰ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ। ਟੋਰਾਂਟੋ ਯੂਨੀਵਰਸਿਟੀ ਵਿਚ ਲਾਅ ਦੀ ਪ੍ਰੋਫੈਸਰ ਅਨੀਤਾ ਦਾ ਜਨਮ ਨੋਵਾ ਸਕੋਟੀਆ ਸੂਬੇ ਦੇ ਕੇਂਟਵਿਲੇ ਸ਼ਹਿਰ ਵਿਚ ਹੋਇਆ ਸੀ। ਉਨ੍ਹਾਂ ਦੇ ਮਾਤਾ ਪਿਤਾ ਦੋਵੇਂ ਡਾਕਟਰ ਹਨ। ਉਨ੍ਹਾਂ ਦੀ ਮਰਹੂਮ ਮਾਂ ਸਰੋਜ ਰਾਮ ਪੰਜਾਬ ਦੇ ਅੰਮ੍ਰਿਤਸਰ ਖੇਤਰ ਤੋਂ ਸੀ ਤੇ ਉਨ੍ਹਾਂ ਦੇ ਪਿਤਾ ਐੱਸ.ਪੀ. ਆਨੰਦ ਤਾਮੀਲੀਅਨ ਹਨ। ਆਨੰਦ ਚਾਰ ਬੱਚਿਆਂ ਦੀ ਮਾਂ ਵੀ ਹੈ। ਉਹ ਓਕਵਿਲੇ ਖੇਤਰ ਵਿਚ ਇੰਡੋ-ਕੈਨੇਡੀਅਨ ਭਾਈਚਾਰੇ ਨਾਲ ਵੀ ਨੇੜਤਾ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਏਅਰ ਇੰਡੀਆ ਫਲਾਈਟ 182 ਦੇ ਅੱਤਵਾਦੀ ਬੰਬ ਧਮਾਕੇ ਦੀ ਜਾਂਚ ਲਈ ਕਮਿਸ਼ਨ ਵਿਚ ਰਿਸਰਚ ਵੀ ਕੀਤੀ ਸੀ। 

ਸੱਤ ਨਵੇਂ ਲੋਕ ਕੀਤੇ ਸ਼ਾਮਲ
ਆਨੰਦ ਨਵੀਂ ਟਰੂਡੋ ਸਰਕਾਰ ਦੇ ਲਈ ਕੈਬਨਿਟ ਵਿਚ ਸ਼ਾਮਲ ਸੱਤ ਨਵੇਂ ਲੋਕਾਂ ਵਿਚੋਂ ਇਕ ਹਨ। 2015 ਵਿਚ ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਕਾਰਜਕਾਲ ਸ਼ੁਰੂ ਸੀ ਤਾਂ ਅੱਧੇ ਤੋਂ ਜ਼ਿਆਦਾ ਅਹੁਦਿਆਂ 'ਤੇ ਔਰਤਾਂ ਦੀ ਨਿਯੁਕਤੀ ਕੀਤੀ ਗਈ ਸੀ। ਉਥੇ ਹੀ ਟਰੂਡੋ ਦੀ ਕੈਬਨਿਟ ਵਿਚ ਬਰਦੀਸ਼ ਚੱਗਰ ਦੀ ਵੀ ਵਾਪਸੀ ਹੋਈ ਹੈ। ਉਨ੍ਹਾਂ ਨੂੰ ਮਿਨੀਸਟਰ ਆਫ ਡਾਇੰਗ ਤੇ ਨੌਜਵਾਨ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੱਗਰ ਕੈਨੇਡਾ ਦੇ ਸ਼ਮਾਲ ਵਪਾਰ ਤੇ ਸੈਲਾਨੀ ਮੰਤਰੀ ਰਹਿ ਚੁੱਕੇ ਹਨ। ਚੱਗਰ 1993 ਵਿਚ ਸਿਆਸਤ ਵਿਚ ਆਈ ਸੀ।

ਦੱਸ ਦਈਏ ਕਿ ਇਸ ਵਾਰ ਟਰੂਡੋ ਨੇ ਆਪਣੀ ਕੈਬਨਿਟ ਵਿਚ 36 ਮੈਂਬਰਾਂ ਨੂੰ ਥਾਂ ਦਿੱਤੀ ਹੈ। ਜਿਸ ਵਿਚ ਚਾਰ ਭਾਰਤੀ ਮੂਲ ਦੇ ਹਨ। ਆਨੰਦ ਤੋਂ ਇਲਾਵਾ ਨਵਦੀਪ ਸਿੰਘ ਬੈਂਸ ਤੇ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਹਨ।

Baljit Singh

This news is Content Editor Baljit Singh