ਕੈਨੇਡਾ: ਬ੍ਰਿਟਿਸ਼ ਕੋਲੰਬੀਆ ''ਚ ਜੰਗਲ ਦੀ ਅੱਗ ਬੇਕਾਬੂ, 35 ਹਜ਼ਾਰ ਲੋਕਾਂ ਨੂੰ ਘਰ ਛੱਡਣ ਦੇ ਨਿਰਦੇਸ਼

08/20/2023 5:39:59 PM

ਬ੍ਰਿਟਿਸ਼ ਕੋਲੰਬੀਆ (ਏਐਨਆਈ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਜੰਗਲ ਦੀ ਅੱਗ ਕਾਰਨ ਐਲਾਨੀ ਐਮਰਜੈਂਸੀ ਦੀ ਸਥਿਤੀ ਤੋਂ ਬਾਅਦ ਸੂਬੇ ਵਿੱਚ 35,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਅਲ ਜਜ਼ੀਰਾ ਦੇ ਪ੍ਰੀਮੀਅਰ ਨੇ ਇਸ ਸਬੰਧੀ ਰਿਪੋਰਟ ਦਿੱਤੀ। ਬ੍ਰਿਟਿਸ਼ ਕੋਲੰਬੀਆ ਡੈਨੀਅਲ ਏਬੀ ਨੇ ਕਿਹਾ ਕਿ ਹੋਰ 30,000 ਲੋਕ ਵੀ ਨਿਕਾਸੀ ਚੇਤਾਵਨੀ ਦੇ ਅਧੀਨ ਹਨ। ਏਬੀ ਨੇ ਅੱਗੇ ਕਿਹਾ ਕਿ "ਮੌਜੂਦਾ ਸਥਿਤੀ ਗੰਭੀਰ ਹੈ,"। ਇਸ ਤੋਂ ਇਲਾਵਾ ਪੱਛਮੀ ਕੈਨੇਡਾ ਦੇ ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਨਿਕਾਸੀ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ ਹੈ ਅਤੇ ਆਉਣ ਵਾਲੇ ਮੁਸ਼ਕਲ ਦਿਨਾਂ ਦੀ ਚੇਤਾਵਨੀ ਦਿੱਤੀ ਕਿਉਂਕਿ 'ਪ੍ਰਾਂਤ ਵਿੱਚ ਗੰਭੀਰ ਅਤੇ ਤੇਜ਼ੀ ਨਾਲ ਬਦਲ ਰਹੀ ਜੰਗਲ ਦੀ ਅੱਗ ਹੋਰ ਤੇਜ਼ ਹੋ ਗਈ ਹੈ।' 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਕਿਉਂਕਿ ਸੂਬੇ ਦੇ ਦੱਖਣੀ ਖੇਤਰ ਵਿੱਚ ਅੱਗ ਦੇ ਕਾਬੂ ਤੋਂ ਬਾਹਰ ਹੋ ਗਈ ਸੀ। ਅਲ ਜਜ਼ੀਰਾ ਅਨੁਸਾਰ 24 ਘੰਟਿਆਂ ਵਿੱਚ ਅੱਗ ਸੌ ਗੁਣਾ ਵਧ ਗਈ। ਅੱਗ ਨੇ 150,000 ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਕੇਲੋਨਾ ਦੇ ਆਲੇ ਦੁਆਲੇ ਕੇਂਦਰਿਤ ਅਤੇ ਵੈਨਕੂਵਰ ਤੋਂ ਲਗਭਗ 300 ਕਿਲੋਮੀਟਰ (180 ਮੀਲ) ਪੂਰਬ ਵਿੱਚ ਸਥਿਤ ਇੱਕ ਮੁੱਖ ਆਵਾਜਾਈ ਮਾਰਗ ਦੇ ਕੁਝ ਹਿੱਸਿਆਂ ਪੈਸੀਫਿਕ ਤੱਟ ਅਤੇ ਬਾਕੀ ਪੱਛਮੀ ਕੈਨੇਡਾ ਨੂੰ ਅੰਸ਼ਕ ਤੌਰ 'ਤੇ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅੱਗ ਨੇ ਬਹੁਤ ਸਾਰੀਆਂ ਸੰਪਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਕੈਨੇਡਾ ਦੀਆਂ 1,062 ਸਰਗਰਮ ਅੱਗਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਇਹ ਸੂਬਾ ਪ੍ਰਭਾਵਿਤ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਰਾਸ਼ਟਰਪਤੀ ਬਾਈਡੇਨ ਦੀ ਘੱਟਦੀ ਲੋਕਪ੍ਰਿਅਤਾ, ਮਿਸ਼ੇਲ ਓਬਾਮਾ ਦੀ ਦਾਅਵੇਦਾਰੀ ਕਰੇਗੀ ਮਜ਼ਬੂਤ

ਬੀਸੀ ਦੇ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਨੇ ਕਿਹਾ ਕਿ "ਅਸੀਂ ਇਸ ਗੱਲ 'ਤੇ ਜ਼ੋਰ ਨਹੀਂ ਦੇ ਸਕਦੇ ਕਿ ਜਦੋਂ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਪਾਲਣਾ ਕਰਨਾ ਕਿੰਨਾ ਜ਼ਰੂਰੀ ਹੈ,"। ਅਲ ਜਜ਼ੀਰਾ ਨੇ ਦੱਸਿਆ ਕਿ ਵਧਦੀ ਜੰਗਲ ਦੀ ਅੱਗ ਕਾਰਨ ਕਸਬੇ ਵਿੱਚ "ਚਿੰਤਾ" ਵਾਲੀ ਸਥਿਤੀ ਹੈ। ਇੱਥੇ ਇੰਨਾ ਧੂੰਆਂ ਹੈ ਕਿ ਅਸਲ ਵਿੱਚ ਕੀ ਹੋ ਰਿਹਾ ਹੈ, ਇਸ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ। ਇਸ ਤੋਂ ਇਲਾਵਾ ਸਥਿਤੀਆਂ ਨੇ ਮੌਜੂਦਾ ਜੰਗਲਾਂ ਦੀ ਅੱਗ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਨਵੀਆਂ ਅੱਗਾਂ ਨੂੰ ਵੀ ਭੜਕਾਇਆ ਹੈ। ਕਾਮਲੂਪਸ ਫਾਇਰ ਸੈਂਟਰ ਦੇ ਡਿਪਟੀ ਫਾਇਰ ਸੈਂਟਰ ਮੈਨੇਜਰ ਜੇਰਾਡ ਸ਼ਰੋਡਰ ਨੇ ਕਿਹਾ ਕਿ "ਅਸੀਂ ਅਜੇ ਵੀ ਕੁਝ ਨਾਜ਼ੁਕ ਹਾਲਾਤ ਵਿੱਚ ਹਾਂ ਅਤੇ ਆਉਣ ਵਾਲੇ ਮੁਸ਼ਕਲ ਦਿਨਾਂ ਦੀ ਉਮੀਦ ਕਰ ਰਹੇ ਹਾਂ।" ਇਸ ਤੋਂ ਇਲਾਵਾ ਮਦਦ ਦੀ ਮੰਗ ਕਰਦੇ ਹੋਏ, ਬ੍ਰਿਟਿਸ਼ ਕੋਲੰਬੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਨੂੰ ਨਿਕਾਸੀ ਅਤੇ ਅੱਗ ਬੁਝਾਉਣ ਵਾਲਿਆਂ ਲਈ ਪਨਾਹ ਦੀ ਸਖ਼ਤ ਲੋੜ ਹੈ ਅਤੇ ਇਸ ਸਥਿਤੀ ਵਿੱਚ ਅਸਥਾਈ ਰਿਹਾਇਸ਼ ਉਪਲਬਧ ਕਰਾਉਣ ਲਈ ਗੈਰ-ਜ਼ਰੂਰੀ ਯਾਤਰਾ 'ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana