ਕੈਮਰੂਨ ''ਚ ਕਤਲੇਆਮ, 14 ਬੱਚਿਆਂ ਸਮੇਤ 22 ਲੋਕਾਂ ਦੀ ਮੌਤ

02/17/2020 10:15:20 AM

ਲਿਬਰੇਵਿਲੇ (ਭਾਸ਼ਾ): ਅਫਰੀਕੀ ਦੇਸ਼ ਕੈਮਰੂਨ ਦੇ ਇਕ ਆਂਗਲਭਾਸੀ ਮਤਲਬ ਅੰਗਰੇਜ਼ੀ ਬੋਲਣ ਵਾਲੇ ਖੇਤਰ ਵਿਚ ਹੋਏ ਕਤਲੇਆਮ ਵਿਚ 22 ਪੇਂਡੂ ਲੋਕ ਮਾਰੇ ਗਏ ਜਿਹਨਾਂ ਵਿਚ 14 ਬੱਚੇ ਸ਼ਾਮਲ ਹਨ।ਸੰਯੁਕਤ ਰਾਸ਼ਟਰ ਨੇ ਇਹ ਜਾਣਕਾਰੀ ਦਿੱਤੀ। ਵਿਰੋਧੀ ਪਾਰਟੀ ਨੇ ਫੌਜ 'ਤੇ ਹੱਤਿਆ ਦੇ ਦੋਸ਼ ਲਗਾਏ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ ਓ.ਸੀ.ਐੱਚ.ਏ. ਦੇ ਸਥਾਨਕ ਅਧਿਕਾਰੀ ਜੇਮਜ਼ ਨੁਨਨ ਨੇ ਐਤਵਾਰ ਨੂੰ ਏ.ਐੱਫ.ਪੀ. ਨੂੰ ਕਿਹਾ ਕਿ ਉੱਤਰ-ਪੱਛਮੀ ਖੇਤਰ ਦੇ ਨਟੁਮਬੋ ਪਿੰਡ ਵਿਚ ਸ਼ੁੱਕਰਵਾਰ ਨੂੰ ਹਥਿਆਰੰਦ ਲੋਕਾਂ ਨੇ ਹੱਤਿਆਵਾਂ ਕੀਤੀਆਂ।

ਨੁਨਨ ਨੇ ਕਿਹਾ ਕਿ ਇਸ ਵਿਚ 22 ਨਾਗਰਿਕ ਮਾਰੇ ਗਏ, ਜਿਸ ਵਿਚ ਇਕ ਗਰਭਵਤੀ ਮਹਿਲਾ ਅਤੇ ਕਈ ਬੱਚੇ ਸ਼ਾਮਲ ਹਨ। ਮ੍ਰਿਤਕਾਂ ਵਿਚ 14 ਨਾਬਾਲਗ ਸ਼ਾਮਲ ਹਨ ਜਿਹਨਾਂ ਵਿਚ 9 ਦੀ ਉਮਰ ਪੰਜ ਸਾਲ ਤੋਂ ਵੀ ਘੱਟ ਹੈ। ਨੁਨਨ ਦੇ ਮੁਤਾਬਕ ਮਾਰੇ ਗਏ ਬੱਚਿਆਂ ਵਿਚੋਂ 11 ਕੁੜੀਆਂ ਹਨ। ਕੈਮਰੂਨ ਦੇ ਉੱਤਰ-ਪੱਛਮੀ ਅਤੇ ਦੱਖਣ-ਪੱਛਮੀ ਖੇਤਰ ਵਿਚ ਅੰਗਰੇਜ਼ੀ ਭਾਸ਼ੀ ਘੱਟ ਗਿਣਤੀ ਰਹਿੰਦੇ ਹਨ ਅਤੇ ਇਸ ਖੇਤਰ ਵਿਚ ਵੱਖਵਾਦੀਆਂ ਅਤੇ ਸਰਕਾਰ ਦੇ ਵਿਚ 3 ਸਾਲ ਤੋਂ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ।

Vandana

This news is Content Editor Vandana