ਆਸਟ੍ਰੇਲੀਆ ''ਚ ਮਾਤਾ-ਪਿਤਾ ਨੂੰ ਬੁਲਾਉਣਾ ਹੋਵੇਗਾ ਹੋਰ ਔਖਾ!

05/06/2017 3:41:11 PM

ਸਿਡਨੀ— ਆਸਟ੍ਰੇਲੀਆ ''ਚ ਰਹਿੰਦੇ ਪਰਵਾਸੀਆਂ ਲਈ ਬੁਰੀ ਖ਼ਬਰ ਹੈ। ਹੁਣ ਉਨ੍ਹਾਂ ਲਈ ਆਪਣੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਬੁਲਾਉਣਾ ਹੋਰ ਔਖਾ ਹੋ ਜਾਵੇਗਾ। ਆਸਟ੍ਰੇਲੀਆਈ ਸਰਕਾਰ ਪਰਵਾਸੀਆਂ ਲਈ ਨਵੀਂ ਵੀਜ਼ਾ ਪ੍ਰਣਾਲੀ ਲਾਗੂ ਕਰਨ ''ਤੇ ਵਿਚਾਰ ਕਰ ਰਹੀ ਹੈ, ਜਿਸ ਅਧੀਨ ਮਾਪਿਆਂ ਦੇ ਵੀਜ਼ੇ ਲਈ ਪਰਵਾਸੀਆਂ ਨੂੰ ਵੱਡੀ ਰਕਮ ਅਦਾ ਕਰਨੀ ਪਵੇਗੀ। ਆਸਟ੍ਰੇਲੀਆ ਦੇ ਸਹਾਇਕ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ ਪ੍ਰਸਤਾਵ ਰੱਖਦਿਆਂ ਕਿਹਾ ਕਿ ਤਿੰਨ ਸਾਲ ਦੇ ਮਾਪਿਆਂ ਦੇ ਤਿੰਨ ਸਾਲ ਦੇ ਵੀਜ਼ੇ ਲਈ 5 ਹਜ਼ਾਰ ਡਾਲਰ, ਪੰਜ ਸਾਲ ਦੇ ਵੀਜ਼ੇ ਲਈ 10 ਹਜ਼ਾਰ ਡਾਲਰ ਅਤੇ 10 ਸਾਲ ਦੇ ਵੀਜ਼ੇ ਲਈ 20 ਹਜ਼ਾਰ ਡਾਲਰ ਅਦਾ ਕਰਨੇ ਪੈਣਗੇ। ਵਿਸ਼ੇਸ਼ ਹੈ ਕਿ ਇਹ ਪ੍ਰਸਤਾਵ ਸੰਸਦ ਵਿਚ ਰੱਖਿਆ ਜਾਵੇਗਾ ਅਤੇ ਕਾਨੂੰਨ ਪਾਸ ਹੋਣ ਦੀ ਸੂਰਤ ਵਿਚ ਨਵੰਬਰ ਤੋਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਲ ਵਿਚ 15000 ਮਾਪਿਆਂ ਨੂੰ ਵੀਜ਼ੇ ਜਾਰੀ ਕੀਤੇ ਜਾਣਗੇ। ਦੂਜੇ ਪਾਸੇ ਮਾਪੇ ਆਪਣੇ ਬੱਚਿਆਂ ਨਾਲ 10 ਸਾਲਾਂ ਤੱਕ ਆਸਟ੍ਰੇਲੀਆ ਵਿਚ ਰਹਿ ਸਕਣਗੇ ਪਰ ਪੱਕੇ ਨਹੀਂ ਹੋ ਸਕਣਗੇ। ਇਸ ਵੀਜ਼ੇ ਅਧੀਨ ਮਾਪਿਆਂ ਨੂੰ ਪ੍ਰਾਈਵੇਟ ਤੌਰ ''ਤੇ ਹੀ ਸਿਹਤ ਸੰਬੰਧੀ ਅਤੇ ਇੰਸ਼ੋਰੈਂਸ ਸੰਬੰਧੀ ਸੇਵਾਵਾਂ ਲੈਣੀਆਂ ਪੈਣਗੀਆਂ। ਇਸ ਤਰ੍ਹਾਂ ਪਰਵਾਸੀਆਂ ਲਈ ਆਪਣੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਬੁਲਾਉਣਾ ਬੇਹੱਦ ਔਖਾ ਅਤੇ ਮਹਿੰਗਾ ਹੋ ਜਾਵੇਗਾ ਪਰ ਸੰਸਦ ਵਿਚ ਇਸ ਸੰਬੰਧੀ ਕਾਨੂੰਨ ਦੇ ਪਾਸ ਹੋਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ।

Kulvinder Mahi

This news is News Editor Kulvinder Mahi