ਅਮਰੀਕਾ ਦੇ ਸੂਬੇ ਕੈਲੀਫੋਰਨੀਆ 'ਚ ਐਮਰਜੈਂਸੀ ਲਾਗੂ

10/26/2019 9:30:42 AM

ਵਾਸ਼ਿੰਗਟਨ— ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਗੇਵਿਨ ਨੇਵਸੋਮ ਨੇ ਲਾਸ ਏਂਜਲਸ ਅਤੇ ਸੋਨੋਮਾ ਖੇਤਰ 'ਚ ਭਿਅਨਕ ਅੱਗ ਦੇ ਪ੍ਰਭਾਵ ਅਤੇ ਖਤਰੇ ਨੂੰ ਦੇਖਦੇ ਹੋਏ ਸੂਬੇ 'ਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।
ਨੇਵਸੋਮ ਨੇ ਸ਼ੁੱਕਰਵਾਰ ਨੂੰ ਕਿਹਾ,''ਮੈਂ ਕੈਲੀਫੋਰਨੀਆ ਦੇ ਸੰਵਿਧਾਨ ਮੁਤਾਬਕ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਾਸ ਏਂਜਲਸ ਅਤੇ ਸੋਨੋਮਾ ਖੇਤਰ 'ਚ ਅੱਗ ਦੀ ਭਿਆਨਕ ਸਥਿਤੀ ਕਾਰਨ ਐਮਰਜੈਂਸੀ ਦੀ ਘੋਸ਼ਣਾ ਕਰਦਾ ਹਾਂ।''
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਖੇਤਰਾਂ 'ਚ ਅੱਗ ਕਾਰਨ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦੇ ਗੰਭੀਰ ਖਤਰੇ ਕਾਰਨ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ ਕਿਉਂਕਿ ਅੱਗ ਪੂਰੇ ਕੈਲੀਫਾਰਨੀਅ ਸੂਬੇ 'ਚ ਫੈਲ ਗਈ ਹੈ। ਆਉਣ ਵਾਲਾ ਸਮਾਂ ਕਾਫੀ ਚੁਣੌਤੀਪੂਰਣ ਹੋ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਵੀਰਵਾਰ ਦੁਪਹਿਰ ਤੋਂ ਜੰਗਲਾਂ ‘ਚ ਅਚਾਨਕ ਅੱਗ ਲੱਗ ਗਈ ਸੀ। ਇਸ ਕਾਰਨ ਤਕਰੀਬਨ 2 ਲੱਖ ਪਰਿਵਾਰਾਂ ਨੂੰ ਬਿਜਲੀ ਦੇ ਬਗੈਰ ਹੀ ਗੁਜ਼ਾਰਾ ਕਰਨਾ ਪਿਆ। ਬੀਤੇ ਦਿਨ 500 ਤੋਂ ਵਧੇਰੇ ਫਾਇਰ ਫਾਈਟਰਜ਼ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਸਨ। ਭਿਆਨਕ ਅੱਗ ਨੇ ਮਿੰਟਾਂ ‘ਚ ਹੀ ਤਬਾਹੀ ਮਚਾ ਦਿੱਤੀ।