ਕੈਲੇਫੋਰਨੀਆ ਦੇ ਸ਼ਹਿਰ ਕਰਮਨ ਵਿਖੇ ਲੋਹੜੀ ਦੌਰਾਨ ਹੋਏ ਧਾਰਮਿਕ ਸਮਾਗਮ

01/15/2022 11:03:19 AM

ਫਰਿਜ਼ਨੋ/ਕੈਲੀਫੋਰਨੀਆ (ਨੀਟਾ ਮਾਛੀਕੇ): ਵਿਦੇਸ਼ਾਂ ਵਿਚ ਵਸਦੇ ਪੰਜਾਬੀ ਲੋਕ ਆਪਣੇ ਸੱਭਿਆਚਾਰੇ ਨਾਲ ਜੁੜੇ ਹੋਣ ਕਰਕੇ ਹਰ ਦਿਨ-ਤਿਉਹਾਰ ਬੜੇ ਚਾਅ ਨਾਲ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ, ਜਿਸ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਪਰ ਇਸ ਲੋਹੜੀ ਦੀ ਚਲੀ ਆ ਰਹੀ ਪਰੰਪਰਾ ਨੂੰ ਹਮੇਸ਼ਾ ਵਾਂਗ ਅੱਗੇ ਤੋਰਦੇ ਹੋਏ ਵਿਦੇਸ਼ਾਂ ਵਿਚ ਧੀਆਂ, ਪੁੱਤਰਾਂ ਅਤੇ ਨਵ-ਵਿਆਹੇ ਜੋੜੇ ਇਸ ਦਿਨ ਗੁਰੂਘਰ ਜਾ ਕੇ ਅਰਦਾਸਾਂ ਕਰਦੇ ਹਨ ਅਤੇ ਅੱਗ ਦੇ ਧੂਣੇ ਲੱਗਦੇ ਹਨ।

ਕੈਲੀਫੋਰਨੀਆ ਦੇ ਕਰਮਨ ਸ਼ਹਿਰ ਦੇ ਗੁਰਦੁਆਰਾ ਅਨੰਦਗੜ ਸਾਹਿਬ ਵਿਖੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਗੁਰਬਾਣੀ-ਕੀਰਤਨ ਨਾਲ ਹੋਈ। ਜਿੱਥੇ ਹਜ਼ੂਰੀ ਰਾਗੀ ਭਾਈ ਸੋਢੀ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਉਪਰੰਤ ਲੱਗੇ ਵੱਡੇ ਅੱਗ ਦੇ ਧੂਣਿਆਂ ‘ਤੇ ਸੰਗਤਾਂ ਨੇ ਤਿੱਲ ਸੁੱਟ ਜਿੱਥੇ ਨਿੱਘ ਮਾਣਿਆ, ਉੱਥੇ ਹੀ ਚੜ੍ਹੇ ਨਵੇਂ ਸਾਲ ਵਿਚ ਪਾਪ-ਦਲਿੱਦਰ ਖ਼ਤਮ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ।

ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵੱਖ-ਵੱਖ ਗੁਰੂਘਰਾਂ ਵਿਚ ਸਮੁੱਚੇ ਭਾਈਚਾਰੇ ਵੱਲੋਂ ਸਾਂਝੇ ਤੌਰ ‘ਤੇ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਦਿਨ ਪਰੰਪਰਾਗਤ ਤਰੀਕੇ ਨਾਲ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਮੂਲੀਆਂ, ਤਾਜ਼ੇ ਗੰਨੇ ਆਦਿ ਦੇ ਭਾਂਤ-ਭਾਂਤ ਦੇ ਸੁਆਦੀ ਲੰਗਰ ਵੀ ਚੱਲੇ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮ ਯਾਦਗਾਰੀ ਹੋ ਨਿਬੜੇ।

cherry

This news is Content Editor cherry