ਕੈਨੇਡਾ ''ਚ ਪੰਜਾਬੀ ਮੂਲ ਦੇ ਐੱਮ.ਪੀ. ''ਤੇ ਮਹਿਲਾ ਕਰਮਚਾਰੀ ਨੇ ਲਗਾਏ ਗੰਭੀਰ ਦੋਸ਼

08/14/2017 11:24:59 AM

ਟੋਰਾਂਟੋ— ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਉੱਚ ਅਹੁਦਿਆਂ 'ਤੇ ਪੁੱਜੇ ਹੋਏ ਹਨ। ਐੱਮ.ਪੀ. ਦਰਸ਼ਨ ਸਿੰਘ ਕੰਗ ਕੈਲਗਰੀ ਤੋਂ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ। ਇਸ ਸਮੇਂ ਉਹ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਕੈਲਗਰੀ ਦੇ ਦਫਤਰ 'ਚ ਇਕ ਮਹਿਲਾ ਕਰਮਚਾਰੀ ਨੇ ਕੰਗ 'ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ।


ਇਸ ਸੰਬੰਧੀ 'ਹਾਊਸ ਆਫ ਕਾਮਨ' ਦੇ ਚੀਫ ਹਿਊਮਨ ਰਿਸੋਰਸ ਆਫਿਸ ਵਲੋਂ ਜਾਂਚ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 66 ਸਾਲਾ ਦਰਸ਼ਨ ਦੋ ਵਾਰ ਕੈਲਗਰੀ ਲਿਬਰਲ ਪਾਰਟੀ ਦੇ ਐੱਮ.ਪੀ.ਵੀ ਰਹਿ ਚੁੱਕੇ ਹਨ। 2015 'ਚ ਉਨ੍ਹਾਂ ਨੂੰ ਕੈਲਗਰੀ ਸਕਾਈ ਵਿਊ ਤੋਂ ਐੱਮ.ਪੀ. ਚੁਣਿਆ ਗਿਆ ਸੀ। ਉਨ੍ਹਾਂ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਸੰਪਰਕ ਨਹੀਂ ਹੋ ਸਕਿਆ। ਫਿਲਹਾਲ ਇਸ ਸੰਬੰਧੀ ਅਜੇ ਜਾਂਚ ਚੱਲ ਰਹੀ ਹੈ।