ਕੈਨੇਡਾ ''ਚ ਟੂਰ ਬੱਸ ਹੋਈ ਦੁਰਘਟਨਾ ਦੀ ਸ਼ਿਕਾਰ, ਇਕ ਦੀ ਮੌਤ ਤੇ ਹੋਰ 2 ਜ਼ਖਮੀ

08/14/2017 1:09:42 PM

ਕੈਨੇਡਾ—ਵੈਨਕੁਵਰ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਕੈਨੇਡਾ ਪਲੇਸ 'ਚ ਇਕ ਟੂਰ ਬੱਸ ਉਲਟ ਗਈ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 49 ਸਾਲ ਸੀ। ਇਹ ਸਭ ਲੋਕ ਟੂਰ ਤੋਂ ਵਾਪਸ ਆ ਰਹੇ ਸਨ। ਇਕ 15 ਸਾਲਾ ਕੁੜੀ ਤੇ ਇਕ ਹੋਰ ਵਿਅਕਤੀ ਹਸਪਤਾਲ 'ਚ ਦਾਖਲ ਕਰਵਾਏ ਗਏ ਹਨ ਕਿਉਂਕਿ ਉਨ੍ਹਾਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਹਨ। 


ਅਜੇ ਤਕ ਦੁਰਘਟਨਾ ਵਾਪਰਨ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ। ਪੁਲਸ ਨੇ ਕਿਹਾ ਕਿ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਵੈਨਕੁਵਰ ਟਰੋਲੀ ਕੰਪਨੀ ਨਾਲ ਸੰਬੰਧਤ ਹੈ ਅਤੇ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਜਾਂਚ 'ਚ ਪੁਲਸ ਦਾ ਪੂਰਾ-ਪੂਰਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਅਫਸੋਸ ਹੈ ਅਤੇ ਉਹ ਜ਼ਖਮੀ ਲੋਕਾਂ ਦੀ ਤੰਦਰੁਸਤੀ ਲਈ ਦੁਆ ਕਰਨਗੇ।