ਐਂਟਾਸੀਡ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਵੱਧ ਜਾਂਦਾ ਹੈ ਪੇਟ ਕੈਂਸਰ ਦਾ ਖਤਰਾ : ਅਧਿਐਨ

11/01/2017 5:53:09 PM

ਬੀਜਿੰਗ (ਭਾਸ਼ਾ)— ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਸੀਨੇ ਵਿਚ ਜਲਨ ਅਤੇ ਪੇਟ ਵਿਚ ਅਲਸਰ ਜਿਹੀਆਂ ਸਮੱਸਿਆਵਾਂ ਦੇ ਇਲਾਜ ਲਈ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਐਂਟਾਸੀਡ ਜਿਹੀਆਂ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਪੇਟ ਦੇ ਕੈਂਸਰ ਦਾ ਖਤਰਾ ਦੁਗਣਾ ਹੋ ਜਾਂਦਾ ਹੈ। ਯੂਨੀਵਰਸਿਟੀ ਆਫ ਹਾਂਗਕਾਂਗ ਦੇ ਖੋਜਕਾਰਾਂ ਨੇ ਕਿਹਾ ਕਿ ਪੇਟ ਦੇ ਕੈਂਸਰ ਲਈ ਜ਼ਿੰਮੇਵਾਰ ਬੈਕਟੀਰੀਆ ਹੇਲੀਕੋਬੈਕਟਰ ਪਾਇਲੋਰੀ ਨੂੰ ਖਤਮ ਕਰਨ ਮਗਰੋਂ ਇਲਾਜ ਦਾ ਸਮਾਂ ਅਤੇ ਦਵਾਈ ਦੀ ਮਾਤਰਾ ਨਾਲ ਪ੍ਰੋਟੀਨ ਪੰਪ ਇਨੀਬਿਟਰ (ਪੀ. ਪੀ. ਆਈ.) ਦੀ ਵਰਤੋਂ ਨਾਲ ਜੁੜਿਆ ਖਤਰਾ ਵਧਿਆ ਹੈ। ਪੇਟ ਵਿਚੋਂ ਐੱਚ. ਪਾਇਲੋਰੀ ਨੂੰ ਖਤਮ ਕਰਨ ਨਾਲ ਪੇਟ ਦੇ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ। ਹਾਲਾਂਕਿ ਜਿਹੜੇ ਰੋਗੀਆਂ ਦਾ ਇਲਾਜ ਹੋ ਚੁੱਕਾ ਹੈ, ਉਨ੍ਹਾਂ ਵਿਚ ਵੀ ਵੱਡੀ ਮਾਤਰਾ ਵਿਚ ਦੁਬਾਰਾ ਪੇਟ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ। ਇਹ ਦੁਨੀਆ ਵਿਚ ਕੈਂਸਰ ਨਾਲ ਮੌਤਾਂ ਹੋਣ ਦਾ ਤੀਜਾ ਪ੍ਰਮੁੱਖ ਕਾਰਨ ਹੈ।