ਬੁਰਕੀਨਾ ਫਾਸੋ ''ਚ 32 ਇਸਲਾਮੀ ਅੱਤਵਾਦੀ ਢੇਰ

11/18/2019 5:31:53 PM

ਜੋਹਾਨਸਬਰਗ (ਭਾਸ਼ਾ): ਬੁਰਕੀਨਾ ਫਾਸੋ ਦੀ ਫੌਜ ਨੇ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸੇ ਵਿਚ ਹਫਤੇ ਦੇ ਅਖੀਰ ਵਿਚ 32 ਇਸਲਾਮੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਯੌਨ ਦਾਸੀਆਂ ਬਣਾ ਕੇ ਰੱਖੀਆਂ ਗਈਆਂ ਕਈ ਔਰਤਾਂ ਨੂੰ ਮੁਕਤ ਕਰਵਾਇਆ ਗਿਆ। ਪੱਛਮੀ ਅਫਰੀਕੀ ਦੇਸ਼ ਦੀ ਫੌਜ ਦੇ ਇਕ ਬਿਆਨ ਵਿਚ ਕਿਹਾ ਗਿਆ ਸੀ ਕਿ ਹਾਲ ਹੀ ਦੇ ਸੰਘਰਸ਼ ਵਿਚ ਇਕ ਫੌਜੀ ਦੀ ਵੀ ਮੌਤ ਹੋ ਗਈ। ਬਿਆਨ ਵਿਚ ਕਿਹਾ ਗਿਆ ਕਿ ਯੋਰਸਲਾ ਵਿਚ ਸ਼ੁੱਕਰਵਾਰ ਨੂੰ ਭਿਆਨਕ ਲੜਾਈ ਵਿਚ 24 ਅੱਤਵਾਦੀ ਮਾਰੇ ਗਏ। 

ਅਗਲੇ ਦਿਨ ਨੇੜਲੇ ਬਰਜੰਗਾ ਵਿਚ ਫੌਜ ਦੀ ਚਲਾਈ ਗਈ ਮੁਹਿੰਮ ਵਿਚ 8 ਅੱਤਵਾਦੀ ਮਾਰੇ ਗਏ ਅਤੇ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਗਿਆ। ਪਿਛਲੇ ਦਿਨੀਂ ਕੈਨੇਡਾ ਦੀ ਮਾਈਨਿੰਗ ਕੰਪਨੀ ਦੇ ਕਰਮਚਾਰੀਆਂ ਨੂੰ ਲਿਜਾ ਰਹੇ ਇਕ ਕਾਫਲੇ 'ਤੇ ਹਮਲੇ ਵਿਚ 37 ਲੋਕਾਂ ਦੀ ਮੌਤ ਦੀ ਪੁਸ਼ਟੀ ਦੇ ਬਾਅਦ ਬੁਰਕੀਨਾ ਫਾਸੋ ਦੇ ਰਾਸ਼ਟਰਪਤੀ ਨੇ ਅੱਤਵਾਦੀਆਂ ਦਾ ਖਾਤਮਾ ਕਰਨ ਦਾ ਸੰਕਲਪ ਜ਼ਾਹਰ ਕੀਤਾ ਸੀ।

Vandana

This news is Content Editor Vandana