ਸਿਡਨੀ 'ਚ 10 ਮੰਜ਼ਲਾਂ ਇਮਾਰਤ ਨੂੰ ਲੱਗੀ ਅੱਗ, ਟਰੇਨਾਂ ਹੋਈਆਂ ਲੇਟ
02/13/2018 3:47:01 PM
ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਮੰਗਲਵਾਰ ਦੀ ਸਵੇਰ ਨੂੰ ਇਕ 10 ਮੰਜ਼ਲਾਂ ਇਮਾਰਤ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਫਾਈਟਰ ਅਧਿਕਾਰੀਆਂ ਮੁਤਾਬਕ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ਸਵੇਰੇ ਤਕਰੀਬਨ 8.40 ਵਜੇ ਵਾਪਰੀ।
Building behind circular quay on fire .. this is how it started ! Could have contained it if the firies were here early ! #circularquay pic.twitter.com/zVAU91S2Du
— MeeraS (@Kuruvee) February 12, 2018
ਅੱਗ ਸਿਡਨੀ ਹਾਰਬਰ ਨੇੜੇ ਇਕ ਇਮਾਰਤ ਨੂੰ ਲੱਗੀ। ਫਾਇਰ ਫਾਈਟਰਾਂ ਨੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਕਿਸੇ ਦੇ ਜ਼ਖਮੀ ਹੋਣ ਰਿਪੋਰਟ ਨਹੀਂ ਹੈ। ਨਿਊ ਸਾਊਥ ਵੇਲਜ਼ ਪੁਲਸ ਮੌਕੇ 'ਤੇ ਤਾਇਨਾਤ ਹੈ। ਪੁਲਸ ਮੁਤਾਬਕ ਅੱਗ ਸਿਡਨੀ ਦੇ ਐਲਫਰਡ ਸਟਰੀਟ 'ਚ ਲੱਗੀ, ਜੋ ਕਿ ਸਟੇਸ਼ਨ ਤੋਂ ਕੁਝ ਹੀ ਮੀਲ ਦੀ ਦੂਰੀ 'ਤੇ ਸਥਿਤ ਹੈ। ਅੱਗ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ, ਜਿਸ ਕਾਰਨ ਟਰੇਨਾਂ ਲੇਟ ਕਰ ਦਿੱਤੀਆਂ ਗਈਆਂ ਹਨ।
ਇਮਾਰਤ ਕਾਲੇ ਰੰਗ ਦੇ ਨੈੱਟ ਦੇ ਜਾਲ ਨਾਲ ਕਵਰ ਸੀ, ਜਿਸ ਕਾਰਨ ਅੱਗ ਫੈਲ ਗਈ। ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਤਕਰੀਬਨ 30 ਲੋਕਾਂ ਨੂੰ ਧੂੰਆਂ ਚੜ੍ਹ ਗਿਆ, ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਇਲਾਕੇ 'ਚ ਨਾ ਆਉਣ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਧੂੰਆਂ ਬਹੁਤ ਜ਼ਿਆਦਾ ਫੈਲ ਗਿਆ ਹੈ।