ਲੰਡਨ ਤੋਂ ਆਈ ਦੁਖਦਾਇਕ ਖ਼ਬਰ, 16 ਸਾਲਾ ਬ੍ਰਿਟਿਸ਼ ਸਿੱਖ ਮੁੰਡੇ ਦਾ ਕਤਲ

11/26/2021 11:31:40 AM

ਲੰਡਨ (ਭਾਸ਼ਾ) : ਸਕਾਟਲੈਂਡ ਯਾਰਡ ਨੇ ਪੱਛਮੀ ਲੰਡਨ ਦੀ ਇਕ ਸੜਕ ’ਤੇ 16 ਸਾਲਾ ਬ੍ਰਿਟਿਸ਼ ਸਿੱਖ ਮੁੰਡੇ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਦੀ ਜਾਂਚ ਵੀਰਵਾਰ ਨੂੰ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਨਾਮ ਅਸ਼ਮੀਤ ਸਿੰਘ ਦੱਸਿਆ ਜਾ ਰਿਹਾ ਹੈ। ਮੈਟਰੋਪੋਲੀਟਨ ਪੁਲਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਉਨ੍ਹਾਂ ਨੂੰ ਸਾਊਥ ਹਾਲ ਦੇ ਰਾਲੇਹ ਰੋਡ ਤੋਂ ਕਿਸੇ ਨੂੰ ਚਾਕੂ ਮਾਰਨ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ, WHO ਨੇ ਸੱਦੀ ਐਮਰਜੈਂਸੀ ਮੀਟਿੰਗ

ਪੁਲਸ ਲੰਡਨ ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ ਨਾਲ ਮੌਕੇ ’ਤੇ ਪੁੱਜੀ। ਪੁਲਸ ਨੇ ਦੱਸਿਆ, ‘ਐਮਰਜੈਂਸੀ ਸੇਵਾਵਾਂ ਦੀ ਕੋਸ਼ਿਸ਼ ਦੇ ਬਾਵਜੂਦ ਕੁੱਝ ਦੇਰ ਬਾਅਦ ਉਸ ਦੀ (ਅਸ਼ਮੀਤ) ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ, (ਮ੍ਰਿਤਕ ਦੀ) ਅਜੇ ਰਸਮੀ ਪਛਾਣ ਹੋਣੀ ਹੈ।’ ਮੈਟਰੋਪੋਲੀਟਨ ਪੁਲਸ ਨੇ ਦੱਸਿਆ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਸਿੱਖਸ ਫਾਰ ਜਸਟਿਸ ਦੇ ਦਫ਼ਤਰ ’ਤੇ ਛਾਪਾ, ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਾਮਾਨ ਜ਼ਬਤ, 1 ਗ੍ਰਿਫ਼ਤਾਰ

ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਜ਼ਖ਼ਮੀ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਵਨਿੰਗ ਸਟੈਂਡਰਡ ਦੀ ਰਿਪੋਰਟ ਮੁਤਾਬਕ ਅਸ਼ਮੀਤ ਦੇ ਦੋਸਤਾਂ ਨੂੰ ਸ਼ੱਕ ਹੈ ਕਿ ਬਦਮਾਸ਼ਾਂ ਨੇ ਨਕਲੀ ਗੁਚੀ ਬੈਗ ਲੁੱਟਣ ਲਈ ਅਸ਼ਮੀਤ ’ਤੇ ਹਮਲਾ ਕੀਤਾ ਹੋਵੇਗਾ, ਜੋ ਉਹ ਹਮੇਸ਼ਾ ਆਪਣੇ ਕੋਲ ਰੱਖਦਾ ਸੀ। ਸਥਾਨਕ ਲੋਕਾਂ ਮੁਤਾਬਕ ਅਸ਼ਮੀਤ ’ਤੇ ਜਿਸ ਜਗ੍ਹਾ ਹਮਲਾ ਹੋਇਆ, ਉਥੇ ਨੇੜੇ ਹੀ ਉਹ ਆਪਣੀ ਦਿਵਿਆਂਗ ਮਾਂ ਨਾਲ ਰਹਿੰਦਾ ਸੀ। ਘਰ ਦੇ ਖ਼ਰਚ ਲਈ ਉਹ ਇਕ ਦੁਕਾਨ ’ਤੇ ਪਾਰਟ-ਟਾਈਮ ਕੰਮ ਕਰਦਾ ਸੀ।

 

cherry

This news is Content Editor cherry