ਬ੍ਰਿਟਿਸ਼ ਪੁਲਸ ਨੇ ਟੈਕਸਾਸ ''ਚ ਯਹੂਦੀ ਪ੍ਰਾਰਥਨਾ ਸਥਾਨ ਦੀ ਘੇਰਾਬੰਦੀ ਨੂੰ ਲੈ ਕੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

01/21/2022 1:11:56 AM

ਲੰਡਨ-ਬ੍ਰਿਟੇਨ ਦੇ ਅੱਤਵਾਦੀ ਰੋਕੂ ਅਧਿਕਾਰੀਆਂ ਨੇ ਵੀਰਵਾਰ ਨੂੰ ਅਮਰੀਕਾ ਦੇ ਟੈਕਸਾਸ 'ਚ ਇਕ ਯਹੂਦੀ ਪ੍ਰਾਰਥਨਾ ਵਾਲੀ ਥਾਂ ਦੀ ਘੇਰਾਬੰਦੀ ਦੀ ਜਾਂਚ ਦੇ ਸਿਲਸਿਲੇ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੈਕਸਾਸ 'ਚ ਯਹੂਦੀਆਂ ਦੇ ਇਕ ਪ੍ਰਾਰਥਨਾ ਥਾਂ 'ਚ ਬੰਧਕ ਬਣਾਏ ਗਏ ਚਾਰ ਲੋਕਾਂ ਨੂੰ ਬੀਤੇ ਸ਼ਨੀਵਾਰ ਰਾਤ ਰਿਹਾਅ ਕਰਵਾ ਲਿਆ ਗਿਆ ਸੀ।

ਇਹ ਵੀ ਪੜ੍ਹੋ : ਕੇਰਲ 'ਚ ਕੋਰੋਨਾ ਨੇ ਫੜੀ ਰਫ਼ਤਾਰ, ਇਕ ਦਿਨ 'ਚ ਸਾਹਮਣੇ ਆਏ 46,387 ਨਵੇਂ ਮਾਮਲੇ

ਇਸ ਦੌਰਾਨ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ ਮਾਰੇ ਗਏ ਸ਼ੱਕੀ ਦੀ ਪਛਾਣ ਬ੍ਰਿਟਿਸ਼ ਨਾਗਰਿਕ ਮਲਿਕ ਫੈਸਲ ਅਰਕਮ ਦੇ ਰੂਪ 'ਚ ਹੋਈ। ਗ੍ਰੇਟਰ ਮਾਨਚੈਸਟਰ ਪੁਲਸ ਨੇ ਕਿਹਾ ਕਿ ਅੱਤਵਾਦੀ ਰੋਕੂ ਪੁਲਸ (ਸੀ.ਟੀ.ਪੀ.) ਉੱਤਰ ਪੱਛਮ ਦੇ ਅਧਿਕਾਰੀਆਂ ਨੇ ਬਰਮਿੰਘਮ ਅਤੇ ਮਾਨਚੈਸਟਰ 'ਚ ਗ੍ਰਿਫਤਾਰੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ ਹਰਿਆਣਵੀ ਨੌਜਵਾਨ ਰੇਪ ਕੇਸ 'ਚ ਅੰਦਰ

ਮਾਨਚੈਸਟਰ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਸੀ.ਟੀ.ਪੀ. ਦੇ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਬਾਲਗਾਂ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ। ਗ੍ਰੇਟਰ ਮਾਨਚੈਸਟਰ ਪੁਲਸ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅੱਤਵਾਦ ਰੋਕੂ ਪੁਲਸ ਉੱਤਰ ਪੱਛਮ ਦੇ ਅਧਿਕਾਰੀ ਟੈਕਸਾਸ ਦੀਆਂ ਘਟਨਾਵਾਂ ਦੀ ਜਾਂਚ 'ਚ ਅਮਰੀਕੀ ਅਧਿਕਾਰੀਆਂ ਦਾ ਸਮਰਥਨ ਕਰ ਰਹੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਜਾਂਚ ਦੇ ਨਤੀਜੇ ਵਜੋਂ, ਬਰਮਿੰਘਮ ਅਤੇ ਮਾਨਚੈਸਟਰ 'ਚ ਅੱਜ ਸਵੇਰੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਯੂਥ ਅਕਾਲੀ ਦਲ ਨੇ ਭਗੀਰਥ ਗਿੱਲ ਲੋਪੋਂ ਨੂੰ SAD ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar