ਸਮੁੰਦਰੀ ਜਹਾਜ਼ ਹਾਦਸਾ : ਮਰਨ ਵਾਲਿਆਂ 'ਚ ਬ੍ਰਿਟੇਨ ਦੇ 5 ਨਾਗਰਿਕ ਸ਼ਾਮਲ

01/01/2018 3:03:38 PM

ਸਿਡਨੀ (ਭਾਸ਼ਾ)— ਨਵੇਂ ਸਾਲ ਤੋਂ ਪਹਿਲਾਂ ਯਾਨੀ ਕਿ 31 ਦਸੰਬਰ ਨੂੰ ਆਸਟ੍ਰੇਲੀਆ ਦੇ ਸਿਡਨੀ 'ਚ ਇਕ ਸਮੁੰਦਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ ਸਵਾਰ 44 ਸਾਲਾ ਪਾਇਲਟ ਗਰੇਥ ਮੋਰਗਨ ਸਮੇਤ 6 ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਇਹ ਜਹਾਜ਼ ਐਤਵਾਰ ਨੂੰ ਹਾਕਸਬਰੀ ਨਦੀ 'ਚ ਡਿੱਗ ਗਿਆ ਸੀ। ਜਹਾਜ਼ ਹਾਦਸੇ ਵਿਚ ਬ੍ਰਿਟੇਨ ਦੇ ਹਾਈ-ਪ੍ਰੋਫਾਈਲ ਸੀ. ਈ. ਓ. ਅਤੇ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਲ ਸੀ।
ਉਨ੍ਹਾਂ ਦੀ ਪਛਾਣ 58 ਸਾਲਾ ਰਿਚਰਡ ਕਜ਼ਨਸ, ਕਜ਼ਨਸ ਦੇ ਦੋ ਬੇਟੇ 25 ਸਾਲਾ ਵਿਲੀਅਮ ਕਜ਼ਨਸ ਅਤੇ 23 ਸਾਲਾ ਐਡਵਰਡ ਕਜ਼ਨਸ, ਉਨ੍ਹਾਂ ਦੀ ਮੰਗੇਤਰ ਐਮ ਬੋਡੇਨ (48) ਅਤੇ 11 ਸਾਲਾ ਬੇਟੀ ਐਮਾ ਬੋਡੇਨ-ਪੇਜ ਦੀ ਮੌਤ ਹੋ ਗਈ ਹੈ। ਰਿਚਰਡ ਕਜ਼ਨਸ ਬ੍ਰਿਟੇਨ 'ਚ ਕੈਟਰਿੰਗ ਖੇਤਰ ਦੀ ਦਿੱਗਜ ਕੰਪਨੀ ਕੰਪਾਸ ਦੇ ਸੀ. ਈ. ਓ. ਸਨ। ਓਧਰ ਕੰਪਾਸ ਸਮੂਹ ਦੇ ਪ੍ਰਧਾਨ ਪਾਲ ਵਾਲਸ ਨੇ ਇਕ ਬਿਆਨ ਵਿਚ ਕਿਹਾ, ''ਕੰਪਾਸ ਦੇ ਸਾਰੇ ਲੋਕਾਂ ਦੀ ਹਮਦਰਦੀ ਰਿਚਰਡ ਅਤੇ ਉਨ੍ਹਾਂ ਦੇ ਦੋਸਤਾਂ ਨਾਲ ਹੈ।'' ਇਹ ਸਾਰੇ ਨਦੀ ਦੇ ਕੰਢੇ 'ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਏ ਸਨ। ਇਸ ਜਹਾਜ਼ ਹਾਦਸੇ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।