ਬ੍ਰਿਟਿਸ਼ ਡਾਕਟਰਾਂ ਦਾ ਦਾਅਵਾ, ਪੋਲੀਓ ਦੀ ਤਰ੍ਹਾਂ ਜ਼ਿੰਦਗੀ ਭਰ ਦੀ ਬੀਮਾਰੀ ਦੇ ਸਕਦਾ ਹੈ ਕੋਰੋਨਾ

05/11/2020 6:10:11 PM

ਲੰਡਨ (ਬਿਊਰੋ): ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣਾ ਵਿਗਿਆਨੀਆਂ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਦਿਨ-ਰਾਤ ਦੇ ਅਧਿਐਨ ਦੇ ਬਾਵਜੂਦ ਹਾਲੇ ਤੱਕ ਇਸ ਬੀਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ। ਇਸ ਵਾਇਰਸ ਦੇ ਨਵੇਂ-ਨਵੇਂ ਲੱਛਣ ਸਾਹਮਣੇ ਆ ਰਹੇ ਹਨ।ਫੇਫੜੇ, ਹਾਰਟ ਡੈਮੇਜ ਦੇ ਨਾਲ ਸਟ੍ਰੋਕ ਅਤੇ ਬ੍ਰੇਨ ਡੇਮੈਜ ਕੁਝ ਅਜਿਹੇ ਹੀ ਲੱਛਣ ਹਨ ਜੋ ਇਨਫੈਕਟਿਡਾਂ ਵਿਚ ਦਿਸ ਰਹੇ ਹਨ। ਹਰ ਕੋਈ ਇਸ ਬੁਰੇ ਸਮੇਂ ਦੇ ਬੀਤ ਜਾਣ ਦੇ ਇੰਤਜ਼ਾਰ ਵਿਚ ਹੈ ਪਰ ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦਾ ਅਸਰ ਇਨਸਾਨ ਦੇ ਸਰੀਰ 'ਤੇ ਲੰਬੇ ਸਮੇਂ ਤੱਕ ਬਣਿਆ ਰਹੇਗਾ।

ਡਾਕਟਰਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਕੋਰੋਨਾਵਾਇਰਸ ਨੂੰ ਹਰਾ ਚੁੱਕੇ ਹਨ, ਉਹਨਾਂ ਵਿਚ ਵੀ ਕਈ ਬੀਮਾਰੀਆਂ ਦਾ ਖਤਰਾ ਵੱਧ ਜਾਵੇਗਾ। ਹੁਣ ਕੋਰੋਨਾ ਨਾਲ ਜੰਗ ਜਿੱਤ ਚੁੱਕੇ ਲੋਕਾਂ 'ਤੇ ਖਤਰਾ ਮੰਡਰਾ ਰਿਹਾ ਹੈ। ਉੱਥੇ ਬ੍ਰਿਟੇਨ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅੰਕੜੇ ਦੱਸਦੇ ਹਨ ਕਿ ਕੋਰੋਨਾ ਦੇ ਲੱਛਣ ਕਿਸੇ ਇਨਸਾਨ ਵਿਚ 30 ਦਿਨ ਜਾਂ ਉਸ ਨਾਲੋਂ ਵੱਧ ਦਿਨਾਂ ਵਿਚ ਵੀ ਸਾਹਮਣੇ ਆ ਸਕਦੇ ਹਨ ਜਦਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ 14 ਦਿਨ ਦਾ ਸਮਾਂ ਬਹੁਤ ਹੈ। ਇਹਨਾਂ ਰਿਪੋਰਟਾਂ ਵਿਚ ਸਾਹਮਣੇ ਆਇਆ ਹੈ ਕਿ ਕੁਝ ਮਰੀਜ਼ਾਂ ਨੂੰ ਇਹ ਵਾਇਰਸ ਲੰਬੇ ਸਮੇਂ ਤੱਕ ਪਰੇਸ਼ਾਨ ਕਰ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ ਦੌਰਾਨ 776 ਮੌਤਾਂ, ਯੂਕੇ 'ਚ ਵਧੀ ਲਾਕਡਾਊਨ ਦੀ ਮਿਆਦ

ਖਬਰਾਂ ਮੁਤਾਬਕ ਪੂਰਬੀ ਲੰਡਨ ਦੀ ਇਕ ਮਹਿਲਾ ਵਿਚ ਪਹਿਲਾਂ ਖੰਘ ਅਤੇ ਬੁਖਾਰ ਦੇ ਲੱਛਣ ਦਿਸੇ ਜਿਸ ਦੇ ਬਾਅਦ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਇਸ ਦੇ 9 ਹਫਤੇ ਬਾਅਦ ਉਹਨਾਂ ਵਿਚ ਦਿੱਲ ਸੰਬੰਧੀ ਸਮੱਸਿਆਵਾਂ ਦਿਸਣ ਲੱਗੀਆਂ। ਇੱਥੇ ਦੱਸ ਦਈਏ ਕਿ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਦਾ ਇਲਾਜ ਕਰਨ ਵਾਲੇ ਡਾਕਟਰ ਨਿਕੋਲਸ ਹਾਰਟ ਨੇ ਵੀ ਵੱਡੀ ਚਿਤਾਵਨੀ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਆਉਣ ਵਾਲੀਆਂ ਪੀੜ੍ਹੀਆਂ ਲਈ ਪੋਲੀਓ ਸਾਬਤ ਹੋ ਸਕਦਾ ਹੈ ਜਿਸ ਕਾਰਨ ਆਉਣ ਵਾਲੇ ਸਾਲਾਂ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਸਾਰੇ ਲੱਛਣ ਤੇ ਬੀਮਾਰੀਆਂ ਇਸ ਨਾਲ ਸਬੰਧਤ ਮਿਲਣਗੀਆਂ। ਕੋਰੋਨਾਵਾਇਰਸ ਨਾਲ ਬ੍ਰਿਟੇਨ ਵਿਚ ਹੁਣ ਤੱਕ 31,855 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 219,183 ਇਨਫੈਕਟਿਡ ਹਨ। 

Vandana

This news is Content Editor Vandana