ਬ੍ਰਿਟੇਨ : ਮਹਿਲ ਦੇ ਟਾਇਲਟ 'ਚ ਲੱਗੇਗਾ 'ਸੋਨੇ ਦਾ ਕਮੋਡ'

05/03/2019 5:21:04 PM

ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਇਕ ਮਹਿਲ ਦੇ ਟਾਇਲਟ ਵਿਚ ਸੋਨੇ ਦਾ ਕਮੋਡ ਲਗਾਇਆ ਜਾਵੇਗਾ। ਮਹਿਲ ਵਿਚ ਸੋਨੇ ਦੇ ਕਮੋਡ ਨੂੰ ਇਕ ਅਜਿਹੇ ਕਮਰੇ ਨੇੜੇ ਇਕ ਟਾਇਲਟ ਵਿਚ ਲਗਾਇਆ ਜਾ ਰਿਹਾ ਹੈ ਜਿੱਥੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜਨਮ ਹੋਇਆ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਹ ਕਮੋਡ ਇਕ ਕਲਾਕ੍ਰਿਤੀ ਹੈ ਜਿਸ ਨੂੰ ਮੌਰਿਜੋ ਕੈਟੀਲੇਨ ਨੇ ਬਣਾਇਆ ਹੈ। 

ਇਹ 18 ਕੈਰੇਟ ਸੋਨੇ ਦੀ ਕਲਾਕ੍ਰਿਤੀ ਹੈ। ਇਸ ਨੂੰ ਓਕਸਫੋਰਡਸ਼ਾਇਰ ਦੇ ਬਲੇਨਹਿਮ ਮਹਿਲ ਵਿਚ ਲਗਾਇਆ ਜਾਵੇਗਾ। ਇਹ ਕਮੋਡ ਉਸ ਸਮੇਂ ਚਰਚਾ ਵਿਚ ਆਇਆ ਸੀ ਜਦੋਂ ਗੁਗੇਨਹਿਮ ਮਿਊਜ਼ੀਅਮ ਨੇ ਇਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਅਸਲ ਵਿਚ ਰਾਸ਼ਟਰਪਤੀ ਨੇ ਵੈਨ ਗੌਗ ਦੀ ਪੇਂਟਿੰਗ ਮੰਗੀ ਸੀ ਜਿਸ 'ਤੇ ਉਨ੍ਹਾਂ ਨੇ ਸੋਨੇ ਦਾ ਕਮੋਡ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਰਿਪੋਰਟ ਮੁਤਾਬਕ ਇਸ ਨੂੰ ਆਮ ਲੋਕਾਂ ਦੀ ਵਰਤੋਂ ਲਈ ਵੀ ਖੋਲ੍ਹਿਆ ਜਾਵੇਗਾ।

Vandana

This news is Content Editor Vandana