ਬ੍ਰਿਟਿਸ਼ PM ''ਤੇ ਰਾਸ਼ਟਰੀ ਤਾਲਾਬੰਦੀ ਲਾਉਣ ਦਾ ਦਬਾਅ, ਆਇਰਲੈਂਡ ''ਚ ਸਕੂਲ ਬੰਦ

10/15/2020 2:15:19 PM

ਲੰਡਨ- ਕੋਰੋਨਾ ਵਾਇਰਸ ਵਿਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ 'ਤੇ ਰਾਸ਼ਟਰੀ ਤਾਲਾਬੰਦੀ ਲਗਾਉਣ ਦਾ ਦਬਾਅ ਵੱਧਦਾ ਜਾ ਰਿਹਾ ਹੈ। ਇਹ ਹਾਲ ਤਦ ਹੈ ਜਦ ਪੂਰੇ ਇੰਗਲੈਂਡ ਵਿਚ ਇਸ ਹਫਤੇ ਤਿੰਨ ਪੱਧਰੀ ਕੋਰੋਨਾ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ। ਇਨ੍ਹਾਂ ਪਾਬੰਦੀਆਂ ਨੂੰ ਮੱਧਮ, ਉੱਚ ਤੇ ਸਰਵਉੱਚ ਸ਼੍ਰੇਣੀ ਵਿਚ ਵੰਡਿਆ ਗਿਆ ਹੈ , ਜਿਸ ਨੂੰ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਨੇ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਲਗਭਗ 40 ਸੰਸਦ ਮੈਂਬਰਾਂ ਨੇ ਪਬ, ਬਾਰ ਤੇ ਰੈਸਟੋਰੈਂਟਾਂ ਨੂੰ 10 ਵਜੇ ਤਕ ਬੰਦ ਕਰਨ ਦੇ ਫੈਸਲੇ ਖ਼ਿਲਾਫ ਵੋਟ ਪਾਈ। ਸਭ ਤੋਂ ਗੰਭੀਰ ਸਥਿਤੀ ਲਿਵਰਪੂਲ ਵਿਚ ਬਣੀ ਹੋਈ ਹੈ। 

ਇਸ ਦੇ ਇਲ਼ਾਵਾ ਆਇਰਲੈਂਡ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਦਾ ਸਭ ਤੋਂ ਮੁਸ਼ਕਲ ਰਾਹ ਚੁਣਿਆ ਹੈ, ਜਿਸ ਵਿਚ ਸੋਮਵਾਰ ਤੋਂ ਸਕੂਲਾਂ ਨੂੰ ਬੰਦ ਕਰਨਾ ਸ਼ਾਮਲ ਹੈ। ਉੱਤਰੀ ਆਈਲੈਂਡ ਦੇ ਫਸਟ ਮਿਨਿਸਟਰ ਆਰਲੀਨ ਫੋਸਟਰ ਨੇ ਕਿਹਾ ਕਿ ਇਨ੍ਹਾਂ ਫੈਸਲਿਆਂ ਦਾ ਬਹੁਤ ਵੱਡਾ ਪ੍ਰਭਾਵ ਪਵੇਗਾ। ਅਸੀਂ ਵਾਇਰਸ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। 

Lalita Mam

This news is Content Editor Lalita Mam