ਲਾਕਡਾਊਨ ਦੇ ਇਕ ਸਾਲ ਪੂਰੇ ਹੋਣ ''ਤੇ ''ਨੈਸ਼ਨਲ ਡੇ ਆਫ ਰਿਫਲੈਕਸ਼ਨ'' ਮਨਾਏਗਾ ਬ੍ਰਿਟੇਨ

03/14/2021 12:37:04 AM

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਕਾਰਣ ਲਾਗੂ ਹੋਏ ਦੇਸ਼ ਵਿਆਪੀ ਲਾਕਡਾਊਨ ਦੇ ਇਕ ਸਾਲ ਪੂਰੇ ਹੋਣ 'ਤੇ 23 ਮਾਰਚ ਨੂੰ 'ਨੈਸ਼ਨਲ ਡੇ ਆਫ ਰਿਫਲੈਕਸ਼ਨ' ਵਜੋਂ ਮਨਾਉਣ ਦੀ ਇਕ ਚੈਰਿਟੀ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਨਸਨ ਨੇ ਮਹਾਮਾਰੀ ਕਾਰਣ ਮਰਨ ਵਾਲਿਆਂ ਦੀ ਯਾਦ 'ਚ ਕੁਝ ਪੱਲ ਦਾ ਮੌਨ ਰੱਖਣ ਦੇ ਚੈਰਿਟੀ ਮੇਰੀ ਕਿਊਰੀ ਦੀ ਯੋਜਨਾ ਨੂੰ ਹਾਂ ਕਰ ਦਿੱਤੀ ਹੈ। ਇਸ ਦੌਰਾਨ ਲੋਕਾਂ ਨੂੰ ਆਪਣੇ ਦਰਵਾਜ਼ਿਆਂ 'ਤੇ ਰੌਸ਼ਨੀ ਕਰਨਾ ਅਤੇ ਦੇਸ਼ ਦੇ ਸਾਰੇ ਪ੍ਰਮੁੱਖ ਭਵਨਾਂ ਨੂੰ ਰੌਸ਼ਨੀ ਨਾਲ ਜਗਮਗਾਉਣ ਦੀ ਵੀ ਯੋਜਨਾ ਹੈ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਚੀਨੀ-ਬ੍ਰਿਟਿਸ਼ ਐਲਾਨ ਦੀ ਉਲੰਘਣਾ ਲਈ ਚੀਨ ਦੀ ਆਲੋਚਨਾ ਕੀਤੀ

ਪੀ.ਐੱਮ. ਨੇ ਕਿਹਾ ਕਿ ਸਾਡੇ ਦੇਸ਼ ਲਈ ਬਹੁਤ ਮੁਸ਼ਕਲ ਭਰਿਆ ਸਾਲ ਰਿਹਾ ਹੈ। ਮੇਰੀ ਹਮਦਰਦੀ ਆਪਣੇ ਰਿਸ਼ਤੇਦਾਰਾਂ ਨੂੰ ਗੁਆਉਣ ਵਾਲਿਆਂ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਅਤੇ ਭਾਵਨਾਵਾਂ ਦੇ ਅਨਰੁਪੂ ਸ਼ਰਧਾਂਜਲੀ ਨਾ ਦੇ ਪਾਉਣ ਵਾਲਿਆਂ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਵਾਇਰਸ ਵਿਰੁੱਧ ਮਜ਼ਬੂਤ ਹੋ ਰਹੇ ਹਾਂ, ਮੈਂ ਲਗਾਤਾਰ ਜੂਝ ਰਹੇ ਲੋਕਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਪਾਬੰਦੀਆਂ 'ਚ ਨਰਮੀ ਆਉਣ ਦੇ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਣਗੇ। ਹੋਰ ਸੀਨੀਅਰ ਨੇਤਾਵਾਂ ਨੇ ਵੀ ਇਸ ਯੋਜਨਾ ਦਾ ਸਵਾਗਤ ਕੀਤਾ ਹੈ। 

ਇਹ ਵੀ ਪੜ੍ਹੋ -ਪਾਕਿ ਸੰਸਦ 'ਚ ਮਿਲੇ ਚੀਨੀ ਜਾਸੂਸੀ ਕੈਮਰੇ, ਸੈਨੇਟ 'ਚ ਭਾਰੀ ਹੰਗਾਮਾ

Karan Kumar

This news is Content Editor Karan Kumar