ਬ੍ਰਿਟੇਨ ਨੇ ਟੀਪੂ ਸੁਲਤਾਨ ਦੀ ਬੰਦੂਕ ਦੀ ਬਰਾਮਦ ’ਤੇ ਲਗਾਈ ਰੋਕ

05/30/2023 10:37:14 AM

ਲੰਡਨ (ਅਨਸ)– ਬ੍ਰਿਟੇਨ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ ਬਣਾਈ ਗਈ 18ਵੀਂ ਸਦੀ ਦੀ ਇਕ ਬੰਦੂਕ ਦੀ ਬਰਾਮਦ (ਨਿਰਯਾਤ) ’ਤੇ ਰੋਕ ਲਗਾ ਦਿੱਤੀ ਹੈ। ਇਸ ਫਲਿੰਟਲਾਕ ਬੰਦੂਕ ਦੀ ਕੀਮਤ 20 ਲੱਖ ਪੌਂਡ ਹੈ। ਸਰਕਾਰ ਚਾਹੁੰਦੀ ਹੈ ਕਿ ਇਸ ਦਾ ਖਰੀਦਾਰ ਬ੍ਰਿਟੇਨ ਦਾ ਹੀ ਹੋਵੇ ਤਾਂ ਜੋ ਇਸ ਦੇ ਜਨਤਕ ਅਧਿਐਨ ਤੇ ਸਿੱਖਿਆ ਲਈ ਇਸ ਨੂੰ ਦੇਸ਼ ’ਚ ਹੀ ਰੱਖਿਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ : ਫਿਲਾਡੇਲਫੀਆ 'ਚ 21 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ

ਸ਼ੂਟਿੰਗ ਲਈ ਡਿਜ਼ਾਈਨ ਕੀਤੀ ਗਈ 14 ਬੋਰ ਦੀ ਬੰਦੂਕ ਭਾਰਤ ’ਚ ਅਸਦ ਖ਼ਾਨ ਮੁਹੰਮਦ ਨੇ 1793 ਤੇ 1794 ਵਿਚਾਲੇ ਟੀਪੂ ਸੁਲਤਾਨ ਲਈ ਬਣਾਈ ਸੀ। ਇਹ ਬੰੰਦੂਕ 138 ਸੈਂਟੀਮੀਟਰ ਲੰਬੀ ਹੈ ਤੇ ਮਜ਼ਬੂਤ ਲਕੜ ਦੀ ਬਣੀ ਹੈ। ਇਸ ’ਤੇ ਚਾਂਦੀ ਜੜੀ ਗਈ ਹੈ। ਇਸ ਦਾ ਬੈਰਲ ਸਟੀਲ ਨਾਲ ਬਣਿਆ ਹੈ, ਜਿਸ ਨੂੰ ਛੈਣੀ ਨਾਲ ਕੱਟ ਕੇ ਉਸ ’ਚ ਸੋਨਾ ਤੇ ਚਾਂਦੀ ਭਰੀ ਗਈ ਹੈ।

ਵ੍ਹਿਟਲੀ ਬੇ ਦੇ ਕਲਾ ਤੇ ਵਿਰਾਸਤ ਮੰਤਰੀ ਲਾਰਡ ਪਾਰਕਿੰਸਨ ਨੇ ਕਿਹਾ ਕਿ ਇਹ ਦਿਖਣ ’ਚ ਆਕਰਸ਼ਕ ਬੰਦੂਕ ਆਪਣੇ-ਆਪ ’ਚ ਇਕ ਅਹਿਮ ਪ੍ਰਾਚੀਨ ਵਸਤੂ ਹੈ। ਨਾਲ ਹੀ ਬ੍ਰਿਟੇਨ ਤੇ ਭਾਰਤ ਵਿਚਾਲੇ ਅਹਿਮ ਸਾਂਝੇ ਇਤਿਹਾਸ ਦੀ ਇਕ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh