5ਜੀ ਤਨਕਾਲੋਜੀ ਲਈ ਬ੍ਰਿਟੇਨ, ਯੂਰੋਪੀਅਨ ਸੰਘ ਨੇ ਹੁਵਾਵੇਈ ਨੂੰ ਦਿੱਤੀ ਮੰਜ਼ੂਰੀ

01/28/2020 11:48:53 PM

ਗੈਜੇਟ ਡੈਸਕ—ਅਮਰੀਕਾ ਦੇ ਭਾਰੀ ਦਬਾਅ ਦੇ ਬਾਵਜੂਦ ਯੂਰੋਪੀਅਨ ਸੰਘ ਅਤੇ ਬ੍ਰਿਟੇਨ ਨੇ ਚੀਨ ਦੀ ਦੂਰਸੰਚਾਰ ਉਪਕਰਣ ਬਣਾਉਣ ਵਾਲੀ ਕੰਪਨੀ ਹੁਵਾਵੇਈ ਨੂੰ 5ਜੀ ਤਕਨਾਲੋਜੀ ਖੇਤਰ 'ਚ ਸਖਤ ਸ਼ਰਤਾਂ ਨਾਲ ਮੰਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਯੂਰੋਪੀਅਨ ਸੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚੀਨ ਦੀ ਦੂਰਸੰਚਾਰ ਉਪਕਰਣ ਕੰਪਨੀ ਹੁਵਾਵੇਈ ਜਾਂ ਕਿਸੇ ਦੂਜੀ ਕੰਪਨੀ ਨੂੰ ਯੂਰੋਪ 'ਚ ਆਉਣ ਤੋਂ ਨਹੀਂ ਰੋਕੇਗਾ। ਉੱਥੇ ਬ੍ਰਿਟੇਨ ਨੇ ਵੀ 5ਜੀ ਤਕਨਾਲੋਜੀ ਨਾਲ ਹੁਵਾਵੇਈ ਨੂੰ ਮੰਜ਼ੂਰੀ ਦੇ ਦਿੱਤੀ ਹੈ। ਯੂਰੋਪੀਅਨ ਸੰਘ ਦੇ ਸਾਰੇ ਮੈਂਬਰ ਦੇਸ਼ਾਂ ਦੇ ਇਸ ਸਬੰਧ 'ਚ ਬੁੱਧਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ।

ਸੰਘ ਦੀ ਕਾਰਜਕਾਰੀ ਇਕਾਈ ਯੂਰੋਪੀਅਨ ਕਮਿਸ਼ਨ ਦੇ ਆਯੁਕਤ ਥਿਏਰੀ ਬ੍ਰਿਟੇਨ ਨੇ ਯੂਰੋਪੀਅਨ ਸੰਸਦ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਕੰਪਨੀਆਂ ਨੂੰ ਰੋਕੇਗਾ ਨਹੀਂ ਬਲਕਿ ਉਨ੍ਹਾਂ ਲਈ ਸਖਤ ਨਿਯਮ ਬਣਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਭੇਦਭਾਵ ਦਾ ਮਾਮਲਾ ਨਹੀਂ ਹੈ ਬਲਕਿ ਨਿਯਮਾਂ ਨੂੰ ਲਾਗੂ ਕਰਨ ਦਾ ਸਵਾਲ ਹੈ। ਉਨ੍ਹਾਂ ਮੁਤਾਬਕ ਇਹ ਨਿਯਮ ਸਖਤ ਹੋਣਗੇ ਅਤੇ ਜੋ ਵੀ ਸੇਵਾਪ੍ਰਦਾਤਾ ਇਨ੍ਹਾਂ ਨੂੰ ਪੂਰਾ ਕਰੇਗਾ ਅਸੀਂ ਉਨ੍ਹਾਂ ਸਾਰਿਆਂ ਦਾ ਯੂਰੋਪ 'ਚ ਸਵਾਗਤ ਕਰਾਂਗੇ। ਸੰਘ ਲੰਬੇ ਸਮੇਂ ਤੋਂ 5ਜੀ ਖੇਤਰ 'ਚ ਹੁਵਾਵੇਈ ਦੇ ਦਬਦਬਾ ਅਤੇ ਅਮਰੀਕਾ ਦੁਆਰਾ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਬਣਾਏ ਜਾ ਰਹੇ ਦਬਾਅ ਦੇ ਵਿਚਾਲੇ ਦਾ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦੇ ਚੱਲਦੇ ਉਸ ਨੇ ਸਪਸ਼ੱਟ ਤੌਰ 'ਤੇ ਹੁਵਾਵੇਈ ਦਾ ਨਾਂ ਨਹੀਂ ਲਿਆ ਹੈ।

ਬ੍ਰਿਟੇਨ ਨੇ ਸੀਮਿਤ ਦਾਇਰੇ 'ਚ ਸਥਾਪਿਤ ਕਰਨ ਦੀ ਦਿੱਤੀ ਮੰਜ਼ੂਰੀ
ਸੰਘ ਦੀ ਇਹ ਪੇਸ਼ਕੇਸ਼ ਉਨ੍ਹਾਂ ਦਿਸ਼ਾ ਨਿਰਦੇਸ਼ ਦਾ ਭਾਗ ਹੈ ਜੋ ਬ੍ਰੈਗਜ਼ਿਟ ਤੋਂ ਬਾਅਦ 27 ਦੇਸ਼ਾਂ ਦੇ ਇਸ ਸੰਘ 'ਚ 5ਜੀ ਨੈੱਟਵਰਕ ਨੂੰ ਸਥਾਪਿਤ ਕਰਨ 'ਚ ਅਹਿਮ ਭੂਮਿਕਾ ਅਦਾ ਕਰਨਗੇ। ਇਸ ਵਿਚਾਲੇ ਬ੍ਰਿਟੇਨ ਨੇ ਵੀ ਹੁਵਾਵੇਈ ਨੂੰ ਸੀਮਿਤ ਦਾਇਰੇ 'ਚ ਦੇਸ਼ 'ਚ 5ਜੀ ਨੈੱਟਵਰਕ ਸਥਾਪਤ ਕਰਨ ਦੀ ਮੰਜ਼ੂਰੀ ਦੇ ਦਿੱਤੀ। ਬ੍ਰਿਟੇਨ ਨੇ ਕਿਹਾ ਕਿ ਉਹ ਹੁਵਾਵੇਈ ਨੂੰ ਪ੍ਰਮੁੱਖ ਸੰਵੇਦਨਸ਼ੀਲ ਖੇਤਰਾਂ ਤੋਂ ਦੂਰ ਰੱਖੇਗਾ।

Karan Kumar

This news is Content Editor Karan Kumar