ਬ੍ਰਿਟੇਨ 'ਚ ਨਹੀਂ ਘੱਟ ਰਿਹਾ ਕੋਰੋਨਾ ਦਾ ਕਹਿਰ, ਵੱਡੀ ਗਿਣਤੀ 'ਚ ਹੋਈਆਂ ਮੌਤਾਂ

04/13/2020 8:32:42 PM

ਲੰਡਨ (ਏਜੰਸੀ)-ਦੁਨੀਆ ਵਿਚ ਕੋਰੋਨਾ ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ ਮੌਤਾਂ ਯੂਰਪ ਅਤੇ ਅਮਰੀਕਾ ਵਿਚ ਹੋਈਆਂ ਹਨ। ਬੀਤੇ 24 ਘੰਟਿਆਂ ਵਿਚ ਬ੍ਰਿਟੇਨ ਵਿਚ 717 ਮੌਤਾਂ ਹੋਈਆਂ ਹਨ, ਜਿਸ ਨਾਲ ਹੁਣ ਤੱਕ ਕੁਲ ਮੌਤਾਂ ਦੀ ਗਿਣਤੀ 11329 ਹੋ ਚੁੱਕੀ ਹੈ। ਜਦੋਂ ਕਿ ਬੀਤੀ 10 ਅਪ੍ਰੈਲ ਨੂੰ ਇਥੇ 980 ਲੋਕਾਂ ਦੀ ਮੌਤ ਹੋਈ ਸੀ, ਜਿਸ ਤੋਂ ਅੱਜ ਦੀਆਂ ਮੌਤਾਂ ਵਿਚ ਕੁਜ ਗਿਰਾਵਟ ਆਈ ਹੈ। ਇਥੇ ਹੁਣ ਤੱਕ ਕੁਲ ਮਾਮਲੇ 88621 ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1559 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਜ ਦੇ ਹੀ ਦਿਨ ਵਿਚ ਇਥੇ 4342 ਨਵੇਂ ਮਾਮਲੇ ਸਾਹਮਣੇ ਆਏ ਹਨ। ਇਥੇ ਕੋਰੋਨਾ ਪੀੜਤਾਂ ਦੀ ਗਿਣਤੀ ਬੜੀ ਹੀ ਤੇਜ਼ੀ ਨਾਲ ਵੱਧ ਰਹੀ ਹੈ ਫਿਲਹਾਲ ਉਨੀ ਤੇਜ਼ੀ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਕੋਈ ਖਬਰ ਨਹੀਂ ਹੈ।

6 ਮਹੀਨੇ ਦੀ ਬੱਚੀ ਹੋਈ ਕੋਰੋਨਾ ਪੀੜਤ
ਇਥੇ ਹੀ ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਵਿਚ ਇਕ 6 ਮਹੀਨੇ ਦੀ ਬੱਚੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਗਈ ਹੈ। ਇਸ ਬੱਚੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਇਸ ਦੇ ਮਾਤਾ-ਪਿਤਾ ਦੀ ਸਹਿਮਤੀ ਨਾਲ ਹਸਪਤਾਲ ਦੇ ਬੈੱਡ 'ਤੇ ਲੰਮੇ ਪਈ ਬੱਚੀ ਦੀ ਤਸਵੀਰ ਜਾਰੀ ਕੀਤੀ ਗਈ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ।

ਹਸਪਤਾਲਾਂ ਕੋਲ ਲਾਸ਼ਾਂ ਰੱਖਣ ਲਈ ਨਹੀਂ ਹਨ ਬੈੱਡ-ਸ਼ੀਟਾਂ
ਇੱਥੇ ਮੌਤਾਂ ਦੀ ਰਫਤਾਰ ਇੰਨੀ ਤੇਜ਼ ਹੈ ਕਿ ਹਸਪਤਾਲਾਂ 'ਚ ਲਾਸ਼ਾਂ ਰੱਖਣ ਲਈ ਬੈਗ ਦੀ ਕਮੀ ਆ ਗਈ ਹੈ। ਉਨ੍ਹਾਂ ਨੂੰ ਚਾਦਰਾਂ ਵਿਚ ਹੀ ਲਾਸ਼ਾਂ ਲਪੇਟ ਕੇ ਰੱਖਣੀਆਂ ਪੈ ਰਹੀਆਂ ਹਨ। ਇਨ੍ਹਾਂ ਬੈੱਡ ਸ਼ੀਟਾਂ ਅੰਦਰ ਵੀ ਕਿਸੇ ਤਰ੍ਹਾਂ ਦੀ ਪਲਾਸਟਿਕ ਜਾਂ ਹੋਰ ਕੱਪੜੇ ਦੀ ਵਰਤੋਂ ਨਹੀਂ ਹੋ ਰਹੀ। ਸਿਰਫ ਇਕ ਚਾਦਰ ਵਿਚ ਹੀ ਲਾਸ਼ ਨੂੰ ਲਪੇਟ ਕੇ ਰੱਖਿਆ ਜਾ ਰਿਹਾ ਹੈ। ਇਸ ਨਾਲ ਹੋਰ ਲੋਕਾਂ ਵਿਚ ਵਾਇਰਸ ਫੈਲਣ ਦਾ ਖਦਸ਼ਾ ਰਹਿੰਦਾ ਹੈ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਸ ਹਾਲਾਤ ਨੂੰ ਦੇਖਦੇ ਹੋਏ ਅੰਤਿਮ ਸੰਸਕਾਰ ਕਰਨ ਵਾਲੇ ਲੋਕਾਂ ਦੇ ਇਨਫੈਕਟਿਡ ਹੋਣ ਦਾ ਖਤਰਾ ਵਧੇਰੇ ਹੈ।

Sunny Mehra

This news is Content Editor Sunny Mehra