ਬ੍ਰਿਟੇਨ : 71 ਸਾਲਾ ਸ਼ਖਸ ਨੇ 29 ਬਿਛੂ ਪੌਦੇ ਖਾ ਕੇ ਜਿੱਤਿਆ ਮੁਕਾਬਲਾ

07/29/2019 11:18:21 AM

ਲੰਡਨ (ਏਜੰਸੀ)— ਬ੍ਰਿਟੇਨ ਦੇ ਮਾਰਸਵੁੱਡ ਵਿਚ ਸ਼ਨੀਵਾਰ ਨੂੰ ਇਕ ਦਿਲਚਸਪ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇੱਥੇ ਜੰਗਲੀ ਪੌਦਾ (ਬਿਛੂ ਪੌਦਾ) ਖਾਣ ਦੀ ਵਰਲਡ ਚੈਂਪੀਅਨਸਿਪ ਹੋਈ। ਇਸ ਵਿਚ ਬ੍ਰਿਟੇਨ ਦੇ ਕਰੀਬ 120 ਲੋਕਾਂ ਨੇ ਹਿੱਸਾ ਲਿਆ। ਨਿਯਮ ਮੁਤਾਬਕ 1 ਘੰਟੇ ਦੇ ਮੁਕਾਬਲੇ ਵਿਚ ਲੋਕਾਂ ਨੂੰ ਪੌਦੇ ਦੀਆਂ ਕਰੀਬ 2 ਫੁੱਟ ਲੰਬੀਆਂ ਡੰਡੀਆਂ ਖਾਣੀਆਂ ਪੈਂਦੀਆਂ ਹਨ। 71 ਸਾਲ ਦੇ ਟੋਨੀ ਜੇਯਸ ਨੇ ਇਕ ਘੰਟੇ ਵਿਚ ਸਭ ਤੋਂ ਜ਼ਿਆਦਾ 29 ਡੰਡੀਆਂ ਖਾ ਕੇ ਮੁਕਾਬਲਾ ਜਿੱਤਿਆ।  

ਇਸ ਮੁਕਾਬਲੇ ਦੀ ਖਾਸੀਅਤ ਹੈ ਕਿ ਜੇਕਰ ਮੁਕਾਬਲੇਬਾਜ਼ ਪੌਦਾ ਖਾਂਦੇ ਹੋਏ ਥੱਕ ਜਾਂਦਾ ਹੈ ਉਦੋਂ ਉਸ ਦੀ ਪਤਨੀ ਪੌਦਾ ਖਾਣ ਵਿਚ ਸਾਥ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਮੁਕਾਬਲੇ ਦੀ ਸ਼ੁਰੂਆਤ 1980 ਵਿਚ ਹੋਈ ਸੀ। ਉਦੋਂ ਦੋ ਕਿਸਾਨਾਂ ਨੇ ਸ਼ਰਤ ਦੇ ਆਧਾਰ 'ਤੇ ਇਨ੍ਹਾਂ ਪੌਦਿਆਂ ਨੂੰ ਖਾਣਾ ਸ਼ੁਰੂ ਕੀਤਾ ਸੀ।

Vandana

This news is Content Editor Vandana