ਬ੍ਰਿਟੇਨ : ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਂਗ ''ਤੇ ਕਾਰਵਾਈ ਦੀ ਮੰਗ

12/04/2018 10:17:33 AM

ਲੰਡਨ (ਬਿਊਰੋ)— ਬੀਤੇ ਕਈ ਸਾਲਾਂ ਤੋਂ ਬ੍ਰਿਟਿਸ਼ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾ ਕੇ ਯੌਨ ਸ਼ੋਸ਼ਣ ਕਰਨ ਵਾਲੇ ਪਾਕਿਸਤਾਨੀ ਗੈਂਗ 'ਤੇ ਸਿਆਸੀ ਕਾਰਨਾਂ ਕਾਰਨ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਸਿੱਖ ਵਿਚੋਲਗੀ ਅਤੇ ਮੁੜ ਵਸੇਬੇ ਦੀ ਟੀਮ (ਐੱਸ.ਐੱਮ.ਏ.ਆਰ.ਟੀ.) ਤੇ ਸਿੱਖ ਯੂਥ ਵੱਲੋਂ ਤਿਆਰ 'ਬ੍ਰਿਟੇਨ ਵਿਚ ਸਿੱਖ ਨੌਜਵਾਨ ਔਰਤਾਂ ਦਾ ਧਾਰਮਿਕ ਆਧਾਰ 'ਤੇ ਹੋਣ ਵਾਲੇ ਯੌਨ ਸ਼ੋਸ਼ਣ' ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ।

ਸੋਮਵਾਰ ਨੂੰ ਜਾਰੀ ਇਸ ਰਿਪੋਰਟ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ ਦਾ ਵੀ ਸਮਰਥਨ ਪ੍ਰਾਪਤ ਹੋਇਆ। ਹੁਣ ਦਹਾਕਿਆਂ ਤੋਂ ਜਾਰੀ ਸ਼ੋਸ਼ਣ ਦੇ ਤਰੀਕਿਆਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 19ਵੀਂ ਸਦੀ ਦੇ 8ਵੇਂ ਦਹਾਕੇ ਦੀ ਸ਼ੁਰੂਆਤ ਵਿਚ ਬ੍ਰਿਟਿਸ਼ ਸਿੱਖ ਸੰਗਠਨਾਂ ਨੇ ਸਬੂਤ ਇਕੱਠੇ ਕੀਤੇ। ਇਸ ਵਿਚ ਪਾਇਆ ਗਿਆ ਕਿ ਮੁੱਖ ਰੂਪ ਨਾਲ ਪਾਕਿਸਤਾਨੀ ਜਾਂ ਮੁਸਲਿਮ ਅਪਰਧੀਆਂ ਵੱਲੋਂ ਗੈਂਗ ਤਿਆਰ ਕਰ ਕੇ ਨੌਜਵਾਨ ਸਿੱਖ ਔਰਤਾਂ ਨੂੰ ਯੌਨ ਸ਼ੋਸ਼ਣ ਲਈ ਨਿਸ਼ਾਨਾ ਬਣਾਇਆ ਗਿਆ। ਭਾਵੇਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅਪਰਾਧਾਂ ਨੂੰ ਦਰਜ ਨਹੀਂ ਕੀਤਾ ਗਿਆ। ਇਸ ਨਾਲ ਸਵਾਲ ਪੈਦਾ ਹੁੰਦਾ ਹੈ ਕੀ ਸਿੱਖ ਨੌਜਵਾਨ ਔਰਤਾਂ ਪੀੜਤ ਹਨ ਜਾਂ ਉਨ੍ਹਾਂ ਨੂੰ ਧਾਰਮਿਕ ਆਧਾਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Vandana

This news is Content Editor Vandana