ਬ੍ਰਿਟੇਨ ਦੇ ਐਡਮਿਰਲ ਦਾ ਦਾਅਵਾ, ਜਦੋਂ ਚਾਹੇ ਦੁਨੀਆ ਦਾ ''ਇੰਟਰਨੈੱਟ'' ਬਲੈਕਆਊਟ ਕਰ ਸਕਦੈ ਰੂਸ

01/12/2022 10:28:10 AM

ਲੰਡਨ (ਵਿਸ਼ੇਸ਼)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਜਦੋਂ ਚਾਹੁਣ ਦੁਨੀਆ ਵਿਚ ਇੰਟਰਨੈੱਟ ਬਲੈਕਆਊਟ ਕਰ ਸਕਦੇ ਹਨ। ਇਹ ਚਿਤਾਵਨੀ ਬ੍ਰਿਟੇਨ ਦੇ ਇਕ ਪ੍ਰਮੁੱਖ ਫ਼ੌਜੀ ਅਧਿਕਾਰੀ ਨੇ ਦਿੱਤੀ।ਸਮੁੰਦਰ ਵਿਚ ਹਜ਼ਾਰਾਂ ਫੁੱਟ ਹੇਠਾਂ ਉਹ ਇੰਟਰਨੈੱਟ ਕੇਬਲਸ ਹਨ ਜੋ ਗਲੋਬਲ ਨੈੱਟਵਰਕ ਪ੍ਰਦਾਨ ਕਰਦੀਆਂ ਹਨ। ਜੇਕਰ ਇਨ੍ਹਾਂ ਕੇਬਲਸ ਨੂੰ ਡਿਸੇਬਲਡ ਕਰ ਦਿੱਤਾ ਜਾਵੇ ਤਾਂ ਅਸੀਂ ਆਪਣੇ ਫੋਨ ਅਤੇ ਲੈਪਟਾਪ ’ਤੇ ਕੋਈ ਵੀ ਵੈੱਬ ਐਕਸੈੱਸ ਨਹੀਂ ਕਰ ਸਕਣਗੇ। ਇਸ ਨਾਲ ਦੁਨੀਆ ਦੇ ਹਰ ਖੇਤਰ ਵਿਚ ਕੰਮ ਰੁਕ ਜਾਏਗਾ। ਅਜਿਹੇ ਵਿਚ ਨਿਊਕੀਅਰ ਯੰਗ ਵਾਂਗ ਹੀ ਇਹ ਵੀ ਇਕ ਵੱਡਾ ਖਤਰਾ ਹੈ, ਜੋ ਸਾਰਿਆਂ ਦੇ ਦੈਨਿਕ ਜੀਵਨ ’ਤੇ ਅਸਰ ਪਾਵੇਗਾ।

ਰੂਸ ਇਕ ਵਿਗੜੀ ਤਾਕਤ
ਬ੍ਰਿਟੇਨ ਦੇ ਨਵ ਨਿਯੁਕਤ ਚੀਫ ਆਫ ਡਿਫੈਂਸ ਸਟਾਫ ਐਡਮਿਰਲ ਸਰ ਟੋਨੀ ਰੇਡਕਿਨ ਨੇ ਰੂਸ ਨੂੰ ਇਕ ਵਿਗੜੀ ਤਾਕਤ ਦੱਸਿਆ ਹੈ। ਉਹ ਇਨ੍ਹਾਂ ’ਤੇ ਵੀ ਹਮਲਾ ਕਰ ਸਕਦਾ ਹੈ। ਇਕ ਇੰਟਰਵਿਊ ਵਿਚ ਰੇਡਕਿਨ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਰੂਸ ਦੀਆਂ ਸਬਮਰੀਨ ਸਰਗਰਮੀਆਂ ਇਕ ਖਾਸ ਅੰਦਾਜ਼ ਵਿਚ ਵੱਧ ਰਹੀਆਂ ਹਨ। ਰੂਸ ਨੇ ਉਹ ਤਾਕਤ ਹਾਸਲ ਕਰ ਲਈ ਹੈ ਕਿ ਉਹ ਸਮੁੰਦਰ ਦੀ ਡੂੰਘਾਈ ਵਿਚ ਵਿਛੀ ਇਨ੍ਹਾਂ ਕੇਬਲਸ ਲਈ ਖਤਰਾ ਬਣ ਗਿਆ ਹੈ।

ਹਾਈਡ੍ਰੋਲਿਕ ਕਟਰ ਨਾਲ ਲੈਸ ਪਣਡੁੱਬੀਆਂ
ਉਨ੍ਹਾਂ ਦੀਆਂ ਤਿਆਰੀਆਂ ਫਾਈਵ ਨਾਈਨ ਸਟੈਂਡਰਡ ਕੀਤੀ ਹੈ। ਇੰਨੀ ਤਿਆਰੀ ਪ੍ਰਮਾਣੂ ਹਥਿਆਰਾਂ ਅਤੇ ਪੁਲਾੜ ਮੁਹਿੰਮ ਲਈ ਕੀਤੀ ਜਾਂਦੀ ਹੈ। ਫਾਈਵ ਨਾਈਨ ਦਾ ਅਰਥ ਹੈ ਕਿ 99.999 ਫੀਸਦੀ ਤੱਕ ਸਟੀਕ। ਰੂਸੀ ਪਣਡੁੱਬੀਆਂ ਹਾਈਡ੍ਰੋਲਿਕ ਕਟਰ ਨਾਲ ਲੈਸ ਹਨ। ਗੋਤਾਖੋਰਾਂ ਦੇ ਬਦਲ ਦੇ ਰੂਪ ਵਿਚ ਰਿਮੋਟ ਨਾਲ ਕੰਟਰੋਲ ਵਾਹਨ ਹਨ। ਰੂਸੀ ਸਮੁੰਦਰੀ ਫੌਜ ਦਾ ਇਕ ਰਿਸਰਚ ਸ਼ਿਪ ਜੋ ਦੋ ਪਣਡੁੱਬੀਆਂ ਨਾਲ ਲੈਸ ਸੀ ਪਾਣੀ ਵਿਚ 3.75 ਮੀਲ ਹੇਠਾਂ ਤੱਕ ਦੇਖਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਗਾਰਸੇਟੀ ਭਾਰਤ 'ਚ ਨਵੇਂ ਅਮਰੀਕੀ ਰਾਜਦੂਤ ਨਾਮਜ਼ਦ, ਅੱਜ ਹੋਵੇਗੀ ਵੋਟਿੰਗ

ਦੁਨੀਆ ’ਚ ਫੈਲਿਆ ਕੇਬਲ ਦਾ ਜਾਲ
436 ਕੇਬਲ ਵਿਛੇ ਹਨ ਦੁਨੀਆ ’ਚ
ਚੰਦ ਦੇ ਤਿੰਨ ਚੱਕਰ ਦੇ ਬਰਾਬਰ
8 ਲੱਖ ਮੀਲ ਹੈ ਫਾਈਬਰ ਕੇਬਲ
97% ਕਮਿਊਨਿਕੇਸ਼ਨ ਦੁਨੀਆ ਦਾ ਹੁੰਦਾ ਹੈ ਇਨ੍ਹਾਂ ਰਾਹੀਂ
10 ਟ੍ਰਿਲੀਅਨ ਡਾਲਰ ਦੇ ਬਰਾਬਰ ਰੋਜ਼ ਕਾਰੋਬਾਰ ਹੁੰਦੈ ਇਨ੍ਹਾਂ ਨਾਲ

ਗੋਤਾਖੋਰ 
ਕਟਰ ਦੇ ਨਾਲ ਬੇੜੇ ਅਤੇ ਪਣਡੁੱਬੀਆਂ ’ਤੇ ਤਾਇਨਾਤ

ਐਂਕਰਸ
ਮਨੁੱਖ ਰਹਿਤ ਰਿਮੋਟ ਸੰਚਾਲਿਤ ਇਹ ਮਸ਼ੀਨਾਂ 20 ਹਜ਼ਾਰ ਫੁੱਟ ਦੀ ਡੂੰਘਾਈ ਤੱਕ ਜਾ ਸਕਦੀਆਂ ਹਨ।
ਉਥਲੇ ਪਾਣੀ ਵਿਚ ਐਂਕਰ ਰਾਹੀਂ ਵੀ ਕੇਬਲ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਸਬਮਰਸੀਬਲ
 

ਹਾਈਡ੍ਰੋਲਿਕ ਕਟਰ
ਸਬਮਰਸੀਬਲ ਕਟਰ ਨਾਲ ਲੈਸ ਹਨ ਅਤੇ ਇਹ ਕੇਬਲ ਨੂੰ ਬਹੁਤ ਡੂੰਘਾਈ ਵਿਚ ਜਾ ਕੇ ਕੱਟ ਸਕਦੇ ਹਨ।
ਰੂਸੀ ਖੋਜਕਾਰ ਸ਼ਿਪ ਯੰਤਾਰ
ਰੂਸੀ ਪਣਡੁੱਬੀਆਂ ਦੀਆਂ ਸ਼ੱਕੀ ਸਰਗਰਮੀਆਂ ਨੂੰ ਅਮਰੀਕੀ ਫੌਜ ਰਿਪੋਰਟ ਕਰ ਚੁੱਕੀ ਹੈ।

ਪਾਲੀਐਥਲੀਨ ਕਵਰ
ਕਾਪਰ
ਇੰਸੁਲੇਸ਼ਨ
ਐਂਟੀਪ੍ਰੈਸ਼ਰ ਲੇਅਰ

Vandana

This news is Content Editor Vandana