ਹੈਰੀ ਤੇ ਮੇਗਨ ਨੇ ਛੱਡਿਆ ਸ਼ਾਹੀ ਪਰਿਵਾਰ, ਹੁਣ ''ਮੈਗਜ਼ਿਟ'' ਨਾਮ ਨਾਲ ਵਿਕ ਰਹੇ ਉਤਪਾਦ

01/16/2020 10:23:15 AM

ਲੰਡਨ (ਬਿਊਰੋ): ਪ੍ਰਿੰਸ ਹੈਰੀ ਅਤੇ ਮੇਗਨ ਨੇ ਹਾਲ ਹੀ ਵਿਚ ਖੁਦ ਨੂੰ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੀ ਭੂਮਿਕਾ ਤੋਂ ਵੱਖਰੇ ਹੋਣ ਦਾ ਐਲਾਨ ਕੀਤਾ ਸੀ।ਹੁਣ ਉਹ ਆਰਥਿਕ ਰੂਪ ਨਾਲ ਸਵੈ ਨਿਰਭਰ ਬਣਨਾ ਚਾਹੁੰਦੇ ਹਨ ਪਰ ਆਨਲਾਈਨ ਵੈਬਸਾਈਟਾਂ 'ਤੇ ਹੁਣ 'ਮੈਗਜ਼ਿਟ' (Megxit) ਨਾਮ ਨਾਲ ਕਾਫੀ ਉਤਪਾਦ ਵਿਕ ਰਹੇ ਹਨ। ਇਸ ਜ਼ਰੀਏ ਵਪਾਰੀ ਵਰਗ ਕਾਫੀ ਲਾਭ ਕਮਾ ਰਿਹਾ ਹੈ। ਇਹਨਾਂ ਉਤਪਾਦਾਂ ਵਿਚ ਮਗ ਅਤੇ ਟੀ-ਸ਼ਰਟ ਤੋਂ ਲੈ ਕੇ ਬੈਗ ਅਤੇ ਕੁਸ਼ਨ ਤੱਕ ਸ਼ਾਮਲ ਹਨ। ਆਨਲਾਈਨ ਸ਼ਾਪਿੰਗ ਵੈਬਸਾਈਟ ਐਮੇਜ਼ਾਨ 'ਤੇ ਕਰੀਬ 250 ਆਈਟਮਾਂ ਅਜਿਹੀਆਂ ਵਿਕ ਰਹੀਆਂ ਹਨ ਜਿਹਨਾਂ ਨੂੰ ਸ਼ਾਹੀ ਪਰਿਵਾਰ ਦੇ ਇਹਨਾਂ ਮੈਂਬਰਾਂ ਦੇ ਸ਼ਾਹੀ ਸਟੇਟਸ ਤੋਂ ਹਟਣ ਦੀ ਗੱਲ ਨੂੰ ਲੈ ਕੇ ਡਿਜ਼ਾਈਨ ਕੀਤਾ ਗਿਆ ਹੈ।

ਮਸ਼ਹੂਰ ਵੈਬਸਾਈਟ ਈਬੇ 'ਤੇ ਵੀ ਕਰੀਬ 50 ਅਜਿਹੀਆਂ ਆਈਟਮ ਲਿਸਟ ਹਨ। ਇਸ ਦੇ ਇਲਾਵਾ ਇਟਸੀ, ਜੈਜਲ ਅਤੇ ਰੈਬ ਬਬਲ ਵੀ ਇਸ ਥੀਮ 'ਤੇ ਕੱਪੜੇ ਅਤੇ ਹੋਰ ਦੂਜੇ ਉਤਪਾਦ ਵੇਚ ਰਹੇ ਹਨ। ਜੈਜਲ ਵੈਬਸਾਈਟ 'ਤੇ 18.50 ਬ੍ਰਿਟਿਸ਼ ਪੌਂਡ ਵਿਚ ਇਕ ਟੀ-ਸ਼ਰਟ ਖਰੀਦੀ ਜਾ ਸਕਦੀ ਹੈ, ਜਿਸ 'ਤੇ ' Keep calm and Megxit on' ਸਲੋਗਨ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਰੈਡ ਬਬਲ 'ਤੇ 'Keep calm and cut the cord #Megxit' ਸਲੋਗਨ ਦੀ ਟੀ-ਸ਼ਰਟ ਮਿਲ ਰਹੀ ਹੈ।

ਇਸੇ ਤਰ੍ਹਾਂ ਦਾ ਇਕ ਮਗ ਵਿਕ ਰਿਹਾ ਹੈ ਜਿਸ 'ਤੇ ਮੈਗਜ਼ਿਟ ਦਾ ਮਤਲਬ ਦੱਸਿਆ ਗਿਆ ਹੈ। ਇਸੇ ਤਰ੍ਹਾਂ ਐਮੇਜ਼ਾਨ ਇਕ 'ਹੈਪੀ ਮੈਗਜ਼ਿਟ' ਲਿਖਿਆ ਕੁਸ਼ਨ ਵਿਕ ਰਿਹਾ ਹੈ। ਇਸ ਦੇ ਸਲੋਗਨ ਦੇ ਨਾਲ ਯੂਨੀਅਨ ਜੈਕ ਅਤੇ ਕੈਨੇਡੀਅਨ ਝੰਡਾ ਬਣਾਇਆ ਗਿਆ ਹੈ। ਐਮੇਜ਼ਾਨ 'ਤੇ ਇਸ ਥੀਮ 'ਤੇ ਲੇਡੀਜ਼ ਬੈਗ ਵੀ ਵਿਕ ਰਹੇ ਹਨ। ਇਹ ਉਤਪਾਦ ਇਹਨਾਂ ਵੈਬਸਾਈਟ 'ਤੇ ਕਾਫੀ ਤੇਜ਼ੀ ਨਾਲ ਵਿਕ ਰਹੇ ਹਨ। 

Vandana

This news is Content Editor Vandana