ਪ੍ਰਿੰਸ ਹੈਰੀ ਨੂੰ ਫੂਡ ਚੈਨ ਬਰਗਰ ਕਿੰਗ ਨੇ ਦਿੱਤਾ ਆਫਰ, ਲੋਕਾਂ ਨੇ ਕੀਤਾ ਟਰੋਲ

01/15/2020 5:57:23 PM

ਲੰਡਨ (ਬਿਊਰੋ): ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਹਾਲ ਹੀ ਵਿਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦਾ ਸੀਨੀਅਰ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਹੁਣ ਅਮਰੀਕਾ ਦੇ ਮਲਟੀਨੈਸ਼ਨਲ ਚੇਨ ਬਰਗਰ ਕਿੰਗ ਨੇ ਟਵੀਟ ਕਰ ਕੇ ਪ੍ਰਿੰਸ ਹੈਰੀ ਨੂੰ ਪਾਰਟ ਟਾਈਮ ਜੌਬ ਦਾ ਆਫਰ ਦਿੱਤਾ ਹੈ।ਇਸ ਆਫਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਇਸ 'ਤੇ ਯੂਜ਼ਰ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਇਕ ਯੂਜ਼ਰ ਨੇ ਬਰਗਰ ਕਿੰਗ ਦੇ ਇਸ ਆਈਡੀਆ ਨੂੰ ਬੇਰਹਿਮੀ ਦੱਸਿਆ ਤਾਂ ਦੂਜੇ ਨੇ ਕਿਹਾ ਕਿ ਫੂਡ ਚੇਨ ਕੰਪਨੀ ਨੇ ਇੰਟਰਨੈੱਟ 'ਤੇ ਲੋਕਾਂ ਦਾ ਦਿੱਲ ਜਿੱਤ ਲਿਆ। 

 

ਹੈਰੀ ਅਤੇ ਮੇਗਨ ਮਰਕੇਲ ਨੇ 8 ਜਨਵਰੀ ਨੂੰ ਸ਼ਾਹੀ ਵਿਰਾਸਤ ਛੱਡਣ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ  ਸੀ ਕਿ ਉਹ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਅਹੁਦੇ ਤੋਂ ਵੱਖ ਹੋ ਰਹੇ ਹਨ ਅਤੇ ਆਰਥਿਕ ਰੂਪ ਨਾਲ ਸਵੈ ਨਿਰਭਰ ਬਣਨ ਦੀ ਯੋਜਨਾ ਬਣਾ ਰਹੇ ਹਨ। ਪ੍ਰਿੰਸ ਹੈਰੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪੋਤੇ ਹਨ। ਬ੍ਰਿਟਿਸ਼ ਰਾਜਗੱਦੀ ਲਈ ਉਹ 6ਵੇਂ ਨੰਬਰ ਦੇ ਦਾਅਵੇਦਾਰ ਹਨ। ਮਈ 2018 ਵਿਚ ਉਹਨਾਂ ਨੇ ਮੇਗਨ ਨਾਲ ਵਿਆਰ ਰਚਾਇਆ।

ਫੂਡ ਚੇਨ ਬਰਗਰ ਕਿੰਗ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਹੈਰੀ, ਇਹ ਸ਼ਾਹੀ ਪਰਿਵਾਰ ਪਾਰਟ ਟਾਈਮ ਜੌਬ ਦੀ ਪੇਸ਼ਕਸ਼ ਕਰਦਾ ਹੈ। ਇੱਥੇ ਸ਼ਾਹੀ ਪਰਿਵਾਰ ਦਾ ਮਤਲਬ ਬਰਗਰ ਕਿੰਗ ਤੋਂ ਹੈ।ਇਸ ਟਵੀਟ ਨੂੰ ਕਰੀਬ 6.5 ਹਜ਼ਾਰ ਲੋਕਾਂ ਨੇ ਲਾਈਕ ਕੀਤਾ। ਉੱਥੇ ਡੇਢ ਹਜ਼ਾਰ ਲੋਕਾਂ ਨੇ ਰੀਟਵੀਟ ਕੀਤਾ।

 

ਪਿਛਲੇ ਹਫਤੇ ਬਰਗਰ ਕਿੰਗ ਦੀ ਅਰਜਨਟੀਨਾ ਬ੍ਰਾਂਚ ਨੇ ਵੀ ਇਕ ਅਜਿਹਾ ਹੀ ਟਵੀਟ ਕੀਤਾ ਸੀ । ਇਸ ਵਿਚ ਲਿਖਿਆ ਸੀ,''ਡਿਊਕ ਤੁਸੀਂ ਆਪਣੀ ਪਹਿਲੀ ਨੌਕਰੀ ਦੇ ਬਿਨਾਂ ਕ੍ਰਾਊਨ ਨੂੰ ਲੱਭ ਸਕਦੇ ਹੋ।''

Vandana

This news is Content Editor Vandana