ਮੇਗਨ ਲਈ ਸਾਲਾਂ ਪੁਰਾਣੀ ਸ਼ਾਹੀ ਪਰੰਪਰਾ ਤੋੜਨਗੇ ਪ੍ਰਿੰਸ ਹੈਰੀ

12/17/2018 1:02:21 PM

ਲੰਡਨ (ਬਿਊਰੋ)— ਪ੍ਰਿੰਸ ਹੈਰੀ ਆਪਣੀ ਪਤਨੀ ਮੇਗਨ ਮਾਰਕਲ ਲਈ ਸਾਲਾਂ ਪੁਰਾਣੀ ਸ਼ਾਹੀ ਪਰੰਪਰਾ ਤੋੜਨ ਜਾ ਰਹੇ ਹਨ। ਉਨ੍ਹਾਂ ਨੇ ਸੈਂਡਰਿੰਘਮ ਹਾਊਸ ਵਿਚ ਪ੍ਰਸਤਾਵਿਤ ਬਾਕਸਿੰਗ ਡੇਅ ਸ਼ਿਕਾਰ ਪ੍ਰੋਗਰਾਮ ਵਿਚ ਭਰਾ ਪ੍ਰਿੰਸ ਵਿਲੀਅਮ ਨਾਲ ਸ਼ਿਰਕਤ ਨਾ ਕਰਨ ਦਾ ਫੈਸਲਾ ਲਿਆ ਹੈ। ਸ਼ਾਹੀ ਪਰਿਵਾਰ ਦੇ ਸੂਤਰਾਂ ਮੁਤਾਬਕ ਹੈਰੀ ਬੀਤੇ 20 ਸਾਲਾਂ ਤੋਂ ਸ਼ਾਹੀ ਪਰਿਵਾਰ ਦੇ ਸਾਲਾਨਾ ਬਾਕਸਿੰਗ ਡੇਅ ਸ਼ਿਕਾਰ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਆ ਰਹੇ ਸਨ। ਭਾਵੇਂਕਿ ਪਸ਼ੂ ਪ੍ਰੇਮੀ ਮੇਗਨ ਨਾਲ ਵਿਆਹ ਕਰਨ ਦੇ ਬਾਅਦ ਉਨ੍ਹਾਂ ਨੇ ਪਸ਼ੂ-ਪੰਛੀਆਂ ਦੇ ਸ਼ਿਕਾਰ ਤੋਂ ਦੂਰ ਰਹਿਣ ਦਾ ਫੈਸਲਾ ਲਿਆ ਹੈ। 

ਅਸਲ ਵਿਚ ਮੇਗਨ ਨੂੰ ਖੂਨਖਰਾਬੇ ਵਾਲੀਆਂ ਖੇਡਾਂ ਪਸੰਦ ਨਹੀਂ ਹਨ। ਉਹ ਤਾਂ ਫਰ ਅਤੇ ਚਮੜੇ ਦੇ ਬਣੇ ਉਤਪਾਦਾਂ ਦੀ ਵੀ ਵਰਤੋਂ ਨਹੀਂ ਕਰਦੀ। ਉਸ ਦੇ ਵਾਡਰੋਬ ਵਿਚ ਸ਼ਾਮਲ ਲੈਦਰ ਉਤਪਾਦ 'ਫਾਕਸ ਲੈਦਰ' ਨਾਲ ਬਣੇ ਹੋਏ ਹਨ। 'ਫਾਕਸ ਲੈਦਰ' ਪਸ਼ੂਆਂ ਦੀ ਚਮੜੀ ਦੀ ਬਜਾਏ ਖਾਸ ਕੱਪੜਿਆਂ, ਮੋਮ, ਡਾਈ ਅਤੇ ਪਾਲੀਯੂਥਰੇਨ ਤੋਂ ਤਿਆਰ ਕੀਤਾ ਜਾਂਦਾ ਹੈ।

ਪ੍ਰਿੰਸ ਹੈਰੀ ਦੇ ਬਾਕਸਿੰਗ ਡੇਅ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਦੇ ਫੈਸਲੇ ਬਾਰੇ ਜਾਣ ਕੇ ਵਿਲੀਅਮ ਕਾਫੀ ਦੁਖੀ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਮੇਗਨ ਦੇ ਪਿਆਰ ਵਿਚ ਹੈਰੀ ਸ਼ਾਹੀ ਪਰਿਵਾਰ ਅਤੇ ਉਸ ਦੀਆਂ ਪਰੰਪਰਾਵਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਹੈਰੀ ਦੇ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਦੇ ਬਾਅਦ ਹੁਣ ਪ੍ਰਿੰਸ ਚਾਰਲਸ ਆਪਣੇ ਵੱਡੇ ਬੇਟੇ ਦਾ ਸਾਥ ਦਿੰਦੇ ਨਜ਼ਰ ਆਉਣਗੇ। ਵਿਲੀਅਮ ਦਾ ਬੇਟਾ ਜੌਰਜ ਵੀ ਪਿਤਾ ਦਾ ਹੌਸਲਾ ਵਧਾਉਣ ਲਈ ਉੱਥੇ ਪਹੁੰਚ ਸਕਦਾ ਹੈ। 

ਦੱਸਿਆ ਜਾਂਦਾ ਹੈ ਕਿ ਮੇਗਨ ਨੇ ਬੀਤੇ ਸਾਲ ਜਰਮਨੀ ਵਿਚ ਸ਼ਿਕਾਰ 'ਤੇ ਨਿਕਲੇ ਹੈਰੀ ਨੂੰ ਅਲਟੀਮੇਟਮ ਦਿੱਤਾ ਸੀ ਕਿ ਉਹ ਉਸ ਵਿਚੋਂ ਅਤੇ ਸ਼ਿਕਾਰ ਦੇ ਸ਼ੌਂਕ ਵਿਚੋਂ ਕਿਸੇ ਇਕ ਨੂੰ ਚੁਣ ਲਵੇ। ਇਸ ਮਗਰੋਂ ਹੈਰੀ ਨੇ ਸ਼ਿਕਾਰ ਕਰਨ ਤੋਂ ਦੂਰੀ ਬਣਾਏ ਹੋਈ ਹੈ।

Vandana

This news is Content Editor Vandana