ਪਤਨੀ ਨੂੰ ਸਰਪ੍ਰਾਈਜ਼ ਦੇਣ ਲਈ ਪਤੀ ਨੇ ਬੰਦ ਕਰਵਾਈਆਂ ਅੱਖਾਂ, ਫਿਰ ਕੱਟੀ ਗਰਦਨ

09/04/2019 5:53:14 PM

ਲੰਡਨ (ਬਿਊਰੋ)— ਬ੍ਰਿਟੇਨ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੈਂਟ ਵਿਚ ਇਕ ਪਤੀ ਨੇ ਪਤਨੀ ਨੂੰ ਸਰਪ੍ਰਾਈਜ਼ ਦੇਣ ਲਈ ਅੱਖਾਂ ਬੰਦ ਕਰਨ ਲਈ ਕਿਹਾ। ਇਸ ਮਗਰੋਂ  ਕਾਊਂਟ ਡਾਊਨ ਕਰਨ ਦੇ ਬਾਅਦ ਉਸ ਦੀ ਗਰਦਨ ਹੀ ਕੱਟ ਦਿੱਤੀ। ਇਸ ਹਮਲੇ ਵਿਚ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਪਰ ਚੰਗੀ ਕਿਸਮਤ ਨਾਲ ਉਸ ਦੀ ਜਾਨ ਬਚ ਗਈ।

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਘਟਨਾ ਤੋਂ ਠੀਕ ਪਹਿਲਾਂ ਜੋੜੇ ਨੇ ਸੰਬੰਧ ਬਣਾਏ ਸਨ। 34 ਸਾਲਾ ਸ਼ੌਨ ਮੇਅ (Shaun May) ਨੇ ਆਪਣੀ ਪਤਨੀ ਲੌਰਾ ਮੇਅ (Laura May) 'ਤੇ ਹਮਲਾ ਕਰਨ ਦੇ ਬਾਅਦ ਕਿਹਾ ਕਿ ਉਹ ਖੁਦਕੁਸ਼ੀ ਕਰ ਲਵੇਗਾ। ਮੈਡਸਟੋਨ ਕੋਰਟ ਵਿਚ ਹੋਈ ਸੁਣਵਾਈ ਮੁਤਾਬਕ,''ਬਾਅਦ ਵਿਚ ਸ਼ੌਨ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਵਿੱਤੀ ਬੇਨਿਯਮੀਆਂ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।'' ਦੋਸ਼ੀ ਨੇ ਕੋਰਟ ਵਿਚ ਇਹ ਵੀ ਕਿਹਾ ਕਿ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣਾ ਕਰਜ਼ ਕਿਵੇਂ ਚੁਕਾਏਗਾ।

ਕੋਰਟ ਵਿਚ ਸ਼ੌਨ ਨੇ ਪਤਨੀ ਲੌਰਾ 'ਤੇ ਹਮਲਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਉਸ 'ਤੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ। ਵਕੀਲਾਂ ਨੇ ਦੱਸਿਆ ਕਿ ਇਹ ਸਿਰਫ ਕਿਸਮਤ ਦੀ ਗੱਲ ਸੀ ਕਿ ਲੌਰਾ ਦੀ ਮੌਤ ਨਹੀਂ ਹੋਈ। ਵਕੀਲਾਂ ਮੁਤਾਬਕ ਜਿੱਥੇ ਤੱਕ ਲੌਰਾ ਦੀ ਗੱਲ ਹੈ ਉਸ ਲਈ ਇਹ ਚੰਗਾ ਰਿਸ਼ਤਾ ਸੀ। ਉਸ ਨੂੰ ਯਾਦ ਨਹੀਂ ਕਿ ਕਦੇ ਸ਼ੌਨ ਨਾਲ ਉਸ ਦੀ ਲੜਾਈ ਵੀ ਹੋਈ ਸੀ। ਇਸ ਮਾਮਲੇ ਵਿਚ ਫਿਲਹਾਲ ਕੋਰਟ ਵਿਚ ਸੁਣਵਾਈ ਜਾਰੀ ਰਹੇਗੀ।

Vandana

This news is Content Editor Vandana