ਬ੍ਰਿਟੇਨ : ਤੂਫਾਨ ''ਸਿਆਰਾ'' ਕਾਰਨ ਭਾਰੀ ਮੀਂਹ, 62 ਹਜ਼ਾਰ ਘਰਾਂ ਦੀ ਬਿਜਲੀ ਸੇਵਾ ਠੱਪ

02/11/2020 10:00:49 AM

ਲੰਡਨ (ਬਿਊਰੋ): ਅਟਲਾਂਟਿਕ ਮਹਾਸਾਗਰ ਤੋਂ ਹੁੰਦੇ ਹੋਏ ਬ੍ਰਿਟੇਨ ਦੇ ਤੱਟ ਤੱਕ ਪਹੁੰਚਣ ਵਾਲੇ 'ਸਿਆਰਾ' ਤੂਫਾਨ ਨਾਲ ਜ਼ਿਆਦਾਤਰ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਇੱਥੇ ਤੂਫਾਨ ਦੀ ਗਤੀ 156 ਕਿਲੋਮੀਟਰ ਪ੍ਰਤੀ ਘੰਟਾ ਰਹੀ। ਇਸ ਦੇ ਕਾਰਨ ਬ੍ਰਿਟੇਨ ਦੇ ਕਈ ਇਲਾਕੇ ਹੜ੍ਹ ਦੀ ਚਪੇਟ ਵਿਚ ਹਨ। ਬੀਤੇ 24 ਘੰਟਿਆਂ ਵਿਚ ਕਰੀਬ ਡੇਢ ਮਹੀਨੇ ਦੇ ਬਰਾਬਰ ਮੀਂਹ ਪੈ ਚੁੱਕਾ ਹੈ।

ਐਤਵਾਰ ਨੂੰ 62 ਹਜ਼ਾਰ ਘਰਾਂ ਵਿਚ ਬਿਜਲੀ ਸਪਲਾਈ ਠੱਪ ਰਹੀ। ਖਰਾਬ ਮੌਸਮ ਕਾਰਨ ਫਰਾਂਸ, ਬੈਲਜੀਅਮ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਜਰਮਨੀ ਨੇ ਵਿਚ ਵੀ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੌਸਮ ਵਿਭਾਗ ਨੇ ਬ੍ਰਿਟੇਨ ਵਿਚ 140 ਥਾਵਾਂ 'ਤੇ ਭਾਰੀ ਮੀਂਹ ਅਤੇ ਹੜ੍ਹ ਸਬੰਧੀ ਚਿਤਾਵਨੀ ਜਾਰੀ ਕੀਤੀ ਸੀ। 

ਸਿਰਫ ਇੰਗਲੈਂਡ ਵਿਚ ਹੀ 100 ਇਲਾਕਿਆਂ ਵਿਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਇੱਥੋਂ ਦੇ ਯਾਰਕਸ਼ਾਇਰ ਅਤੇ ਲਿੰਕਨਸ਼ਾਇਰ ਇਲਾਕੇ ਸਭ ਤੋਂ ਜ਼ਿਆਦਾ ਹੜ੍ਹ ਦੀ ਚਪੇਟ ਵਿਚ ਹਨ। ਉੱਥੇ ਸਕਾਟਲੈਂਡ ਵਿਚ 37 ਅਤੇ ਵੇਲਜ਼ ਵਿਚ 6 ਥਾਵਾਂ 'ਤੇ ਹੜ੍ਹ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ। ਬ੍ਰਿਟੇਨ ਨਾਲ ਲੱਗਦੇ ਚੈੱਕ ਗਣਰਾਜ ਦੇ ਉਦਯੋਗ, ਵਪਾਰ ਅਤੇ ਆਵਾਜਾਈ ਮੰਤਰਾਲੇ ਨੇ ਸਿਆਰਾ ਤੂਫਾਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।

ਮੰਤਰਾਲੇ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰੇਲਵੇ ਕਰਮਚਾਰੀਆਂ, ਦਮਕਲ ਕਰਮੀਆਂ, ਸੜਕ ਮਜ਼ਦੂਰਾਂ, ਏਅਰ ਟ੍ਰੈਫਿਕ ਕੰਟਰੋਲਰਾਂ ਅਤੇ ਪਾਵਰ ਪਲਾਂਟ ਆਪਰੇਟਰਾਂ ਨੂੰ ਐਲਰਟ ਕੀਤਾ ਹੈ। ਉਹਨਾਂ ਨੇ ਕਿਹਾ,''ਸਿਆਰਾ ਤੂਫਾਨ ਦੇ ਕਾਰਨ ਐਤਵਾਰ ਸ਼ਾਮ ਤੋਂ ਸੋਮਵਾਰ ਸ਼ਾਮ ਤੱਕ ਤੇਜ਼ ਹਵਾਵਾਂ ਚਲਣ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ।''

Vandana

This news is Content Editor Vandana