3 ਦਿਨੀਂ ਦੌਰੇ ''ਤੇ ਲੰਡਨ ਪਹੁੰਚੇ ਟਰੰਪ

12/03/2019 3:33:29 PM

ਲੰਡਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬ੍ਰਿਟੇਨ ਦੇ 3 ਦਿਨੀਂ ਦੌਰੇ 'ਤੇ ਹਨ। ਇਸ ਦੌਰਾਨ ਉਹ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਕ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਇਕ ਅਖਬਾਰ ਦੀ ਰਿਪੋਰਟ ਮੁਤਾਬਕ ਟਰੰਪ ਸੋਮਵਾਰ ਰਾਤ ਸਟੈਨਸਟੇਡ ਹਵਾਈ ਅੱਡੇ 'ਤੇ ਉੱਤਰੇ। ਮੰਗਲਵਾਰ ਨੂੰ ਟਰੰਪ ਮਹਾਰਾਣੀ ਵੱਲੋਂ ਬਰਮਿੰਘਮ ਪੈਲੇਸ ਵਿਚ ਆਯੋਜਿਤ ਵਿਸ਼ਵ ਨੇਤਾਵਾਂ ਦੇ ਸਵਾਗਤ ਸਮਾਰੋਹ ਵਿਚ ਸ਼ਿਰਕਤ ਕਰਨਗੇ।

ਸਿਖਰ ਸੰਮੇਲਨ ਦੇ ਮੌਕੇ 'ਤੇ ਟਰੰਪ ਦੀ ਜਰਮਨ ਚਾਂਸਲਰ ਐਂਜਲਾ ਮਰਕੇਲ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਨਾਟੋ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਦੇ ਨਾਲ ਵੱਖ-ਵੱਖ ਵਾਰਤਾ ਹੋਣਗੀਆਂ। ਉਹ ਐਸਟੋਨੀਆ, ਗ੍ਰੀਸ, ਲਾਤਵੀਆ, ਪੋਲੈਂਡ, ਰੋਮਾਨੀਆ, ਲਿਥੁਆਨੀਆ, ਬੁਲਗਾਰੀਆ ਅਤੇ ਬ੍ਰਿਟੇਨ ਦੇ ਪ੍ਰਤੀਨਿਧੀਆਂ ਨਾਲ ਦੁਪਹਿਰ ਦੇ ਭੋਜਨ ਵਿਚ ਵੀ ਸ਼ਾਮਲ ਹੋਣਗੇ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਟਰੰਪ ਵਿਚਾਲੇ ਬੈਠਕ ਹੋਵੇਗੀ ਜਾਂ ਨਹੀਂ।

Vandana

This news is Content Editor Vandana