ਬ੍ਰਿਟੇਨ ਤੋਂ ਆਜ਼ਾਦੀ ਲਈ ਸਕਾਟਲੈਂਡ ''ਚ ਉੱਠੀ ਮੰਗ, ਲੋਕਾਂ ਨੇ ਕੀਤਾ ਪ੍ਰਦਰਸ਼ਨ

10/07/2019 12:14:27 PM

ਲੰਡਨ (ਬਿਊਰੋ)— ਬ੍ਰਿਟੇਨ ਤੋਂ ਸਕਾਟਲੈਂਡ ਦੀ ਆਜ਼ਾਦੀ ਦੀ ਮੰਗ ਨਾਲ ਹਜ਼ਾਰਾਂ ਸਮਰਥਕ ਇੱਥੇ ਸੜਕਾਂ 'ਤੇ ਉੱਤਰ ਆਏ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ ਵਿਚ 'ਆਲ ਅੰਡਰ ਵਨ ਬੈਨਰ' (AUOB) ਮੁਹਿੰਮ ਵੱਲੋਂ ਆਯੋਜਿਤ ਸ਼ਨੀਵਾਰ ਦਾ ਮਾਰਚ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਸੀ, ਜਿਸ ਨੇ ਹੋਰ ਸਕਾਟਸ਼ ਕਸਬਿਆਂ ਅਤੇ ਸ਼ਹਿਰਾਂ ਵਿਚ ਇਸੇ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ।

ਏ.ਯੂ.ਓ.ਬੀ. ਨੇ ਕਿਹਾ ਕਿ ਮਾਰਚ ਵਿਚ ਘੱਟੋ-ਘੱਟ 100,000 ਲੋਕ ਸ਼ਾਮਲ ਹੋਏ। ਕੁਝ ਅਨੁਮਾਨਾਂ ਮੁਤਾਬਕ ਇਹ ਗਿਣਤੀ ਦੁੱਗਣੀ ਦੱਸੀ ਗਈ ਹੈ। ਵੱਡੀ ਗਿਣਤੀ ਵਿਚ ਪੁਲਸ ਬਲ ਮੌਜੂਦ ਸੀ ਪਰ ਪ੍ਰਦਰਸ਼ਨ ਦੌਰਾਨ ਕੋਈ ਅਣਸੁਖਾਵੀਂ ਘਟਨਾ ਜਾਂ ਸਮੱਸਿਆ ਨਹੀਂ ਹੋਈ। ਸਕਾਟਲੈਂਡ ਦੀ ਪ੍ਰਥਮ ਮੰਤਰੀ ਨਿਕੋਲਾ ਸਟਰਜਨ ਜੋ ਰੈਲੀ ਵਿਚ ਸ਼ਾਮਲ ਨਹੀਂ ਹੋਈ, ਉਨ੍ਹਾਂ ਨੇ ਆਯੋਜਕਾਂ ਨੂੰ ਇਕ ਸੰਦੇਸ਼ ਭੇਜਿਆ। ਇਸ ਸੰਦੇਸ਼ ਵਿਚ ਕਿਹਾ ਗਿਆ ਕਿ ਉਹ ਮਨ ਨਾਲ ਉਨ੍ਹਾਂ ਦੇ ਨਾਲ ਮੌਜੂਦ ਹੈ।

ਸਕਾਟਿਸ਼ ਨੈਸ਼ਨਲ ਪਾਰਟੀ (SNP) ਦੀ ਨੇਤਾ ਸਟਰਜ਼ਨ ਨੇ ਆਪਣੇ ਸੰਦੇਸ਼ ਵਿਚ ਕਿਹਾ,''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਜ਼ਾਦੀ ਆ ਰਹੀ ਹੈ।'' ਸਕਾਟਿਸ਼ ਸੰਸਦ ਵਿਚ ਜੋਆਨਾ ਚੇਰੀ ਪ੍ਰਮੁੱਖ ਬੁਲਾਰਿਆਂ ਵਿਚੋਂ ਇਕ ਸੀ। ਚੇਰੀ ਬਿਨਾਂ ਸੌਦੇ ਵਾਲੇ ਬ੍ਰੈਗਜ਼ਿਟ ਨੂੰ ਰੋਕਣ ਲਈ ਬ੍ਰਿਟਿਸ਼ ਸਰਕਾਰ ਨੂੰ ਅਦਾਲਤ ਵਿਚ ਲਿਜਾਣ ਵਾਲੇ ਪ੍ਰਮੁੱਖ ਲੋਕਾਂ ਵਿਚੋਂ ਇਕ ਰਹੀ ਹੈ। ਸਕਾਟਲੈਂਡ ਨੇ 2016 ਵਿਚ ਬ੍ਰੈਗਜ਼ਿਟ ਵਿਚ ਬਣੇ ਰਹਿਣ ਲਈ ਜਨਮਤ ਵਿਚ ਵੋਟਿੰਗ ਕੀਤੀ ਸੀ।  ਪ੍ਰਚਾਰਕਾਂ ਦਾ ਕਹਿਣਾ ਹੈ ਕਿ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੇ ਮੱਦੇਨਜ਼ਰ ਉਹ ਦੂਜਾ ਜਨਮਤ ਚਾਹੁੰਦੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੰਜ਼ਰਵੇਟਿਵ ਪਾਰਟੀ ਦੇ ਸੰਮੇਲਨ ਵਿਚ ਯੋਜਨਾ ਨੂੰ ਲੈ ਕੇ ਆਪਣਾ ਵਿਰੋਧ ਜ਼ਾਹਰ ਕਰਦਿਆਂ ਦਾਅਵਾ ਕੀਤਾ ਕਿ ਵੱਧ ਜਨਮਤ ਰਾਸ਼ਟਰੀ ਯੁੱਧ ਦਾ ਕਾਰਨ ਬਣ ਜਾਵੇਗਾ।

Vandana

This news is Content Editor Vandana