ਬ੍ਰਿਟੇਨ ''ਚ ਕੋਰੋਨਾਵਾਇਰਸ ਨਾਲ ਹੁੰਦੀਆਂ ਮੌਤਾਂ ਦੀ ਗਿਣਤੀ ''ਚ ਤੇਜ਼ੀ

10/25/2020 1:57:58 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਸਰਕਾਰ ਦੁਆਰਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੇ ਯਤਨਾਂ ਦੇ ਬਾਵਜੂਦ ਵੀ ਇਸ ਦੇ ਲਾਗ ਦੀ ਗਿਣਤੀ ਵੱਧਦੀ ਜਾ ਰਹੀ ਹੈ।ਯੂਕੇ ਵਿੱਚ ਇਸ ਸਾਲ ਮਾਰਚ ਤੋਂ ਮਹਾਮਾਰੀ ਦੀ ਸ਼ੁਰੂਆਤ ਹੋਣ ਦੇ ਬਾਅਦ ਕੱਲ ਤੱਕ ਦੇ ਅੰਕੜਿਆਂ ਵਿੱਚ ਕੁੱਲ ਮੌਤਾਂ ਦੀ ਸੰਖਿਆ 44,745 ਅਤੇ ਲਾਗ ਦੇ ਮਾਮਲੇ 854,010 ਦਰਜ਼ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਨੇ ਕੀਤਾ ਸੰਬੋਧਨ, ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ

ਇੱਥੇ ਸ਼ੁੱਕਰਵਾਰ ਨੂੰ 20,530 ਨਵੇਂ ਮਾਮਲੇ ਅਤੇ 224 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦੋਂ ਕਿ ਪਿਛਲੇ ਸ਼ਨੀਵਾਰ ਨੂੰ 16,171 ਮਾਮਲੇ ਅਤੇ 163 ਮੌਤਾਂ ਹੋਈਆਂ ਸਨ। ਉੱਤਰੀ ਆਇਰਲੈਂਡ ਵਿਚ ਵੀ ਛੇ ਹੋਰ ਮੌਤਾਂ ਹੋਈਆਂ ਅਤੇ 923 ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਘੰਟਿਆਂ ਵਿੱਚ ਸਕਾਟਲੈਂਡ ਵਿੱਚ ਵੀ ਕੋਰੋਨਾਵਾਇਰਸ ਕਾਰਨ 11 ਮੌਤਾਂ  ਅਤੇ 1,433 ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਵੇਲਜ਼ ਵਿਚ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਤਾਲਾਬੰਦੀ ਦੀ ਸ਼ੁਰੂਆਤ ਹੋਣ 'ਤੇ ਵੀ 1,324 ਹੋਰ ਲੋਕਾਂ ਨੇ ਵਾਇਰਸ ਦੀ ਸਕਾਰਾਤਮਕ ਜਾਂਚ ਕੀਤੀ ਅਤੇ 16 ਲੋਕਾਂ ਨੇ ਜਾਨ ਗਵਾਈ। ਵਾਇਰਸ ਨੂੰ ਰੋਕਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ ਜਾ ਰਹੀ 

Vandana

This news is Content Editor Vandana