ਬ੍ਰਿਟੇਨ ਦੀ ਮਹਾਰਾਣੀ ਨੇ ਆਸਟ੍ਰੇਲੀਆਈ ਬੱਚੀ ਦੀ ਕੀਤੀ ਮਦਦ, ਵਾਪਸ ਕੀਤਾ ਬਾਂਦਰ

09/20/2019 3:06:29 PM

ਸਿਡਨੀ/ਇੰਗਲੈਂਡ (ਬਿਊਰੋ)— ਆਸਟ੍ਰੇਲੀਆ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੀ ਰਹਿਣ ਵਾਲੀ ਇਕ 5 ਸਾਲ ਦੀ ਬੱਚੀ ਕੁਝ ਦਿਨ ਪਹਿਲਾਂ ਬ੍ਰਿਟੇਨ ਦੇ ਬਰਮਿੰਘਮ ਪੈਲੇਸ ਵਿਚ ਘੁੰਮਣ ਲਈ ਗਈ ਸੀ। ਉੱਥੇ ਗਲਤੀ ਨਾਲ ਉਸ ਦਾ ਖਿਡੌਣਾ ਬਾਂਦਰ ਰਹਿ ਗਿਆ ਸੀ। ਬੱਚੀ ਦੀ ਮਾਂ ਕੇਟੀ ਨੂੰ ਇਸ ਗੱਲ ਦਾ ਅਹਿਸਾਸ ਅਗਲੇ ਦਿਨ ਹੋਇਆ ਪਰ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ ਆ ਰਿਹਾ ਕਿ ਖਿਡੌਣਾ ਬਾਂਦਰ ਆਖਰ ਕਿੱਥੇ ਛੁੱਟ ਗਿਆ ਸੀ। 

ਉਨ੍ਹਾਂ ਨੇ ਬਾਂਦਰ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਇਸ ਮਗਰੋਂ ਉਹ ਆਸਟ੍ਰੇਲੀਆ ਵਾਪਸ ਆ ਗਏ। 5 ਸਾਲਾ ਬੱਚੀ ਦਾ ਨਾਮ ਸਵਾਨਾ ਹਾਰਟ (Savannah Hart)  ਹੈ। ਉਸ ਨੇ ਆਪਣੇ ਖਿਡੌਣਾ ਬਾਂਦਰ ਦਾ ਨਾਮ 'ਹੈਰੀਅਟ' ਰੱਖਿਆ ਸੀ। ਬੱਚੀ ਨੇ ਆਪਣੇ ਘਰ ਪਹੁੰਚਣ ਦੇ ਬਾਅਦ ਐਡੀਲੇਡ ਸਥਿਤ ਵੁੱਡਸਾਈਡ ਕਿੰਡਰਗਾਰਟਨ ਨਾਲ ਸੰਪਰਕ ਕੀਤਾ। ਇਹ ਉਹੀ ਜਗ੍ਹਾ ਸੀ ਜਿੱਥੋਂ ਉਸ ਨੇ ਇਹ ਖਿਡੌਣਾ ਬਾਂਦਰ ਖਰੀਦਿਆ ਸੀ। ਕਿੰਡਰਗਾਟਨ ਨੇ ਬ੍ਰਿਟੇਣ ਦੀ ਮਹਾਰਾਣੀ ਐਲੀਜ਼ਾਬੇਥ ਨੂੰ ਇਕ ਚਿੱਠੀ ਲਿਖੀ। ਚਿੱਠੀ ਵਿਚ ਖਿਡੌਣਾ ਬਾਂਦਰ ਨੂੰ ਲੱਭਣ ਦੀ ਅਪੀਲ ਕੀਤੀ ਗਈ ਸੀ। ਕਿੰਡਰਗਾਰਟਨ ਨੇ ਚਿੱਠੀ ਦੇ ਨਾਲ ਹੈਰੀਅਟ ਦੀਆਂ ਤਸਵੀਰਾਂ ਵੀ ਭੇਜੀਆਂ ਸਨ।

ਲੱਗਭਗ ਇਕ ਹਫਤੇ ਬਾਅਦ ਬਰਮਿੰਘਮ ਪੈਲੇਸ ਵੱਲੋਂ ਕਿੰਡਰਗਾਰਟਨ ਨੂੰ ਚਿੱਠੀ ਲਿਖ ਕੇ ਜਵਾਬ ਭੇਜਿਆ ਗਿਆ। ਜਵਾਬ ਨੇ ਬੱਚੀ ਨੂੰ ਖੁਸ਼ ਕਰ ਦਿੱਤਾ। ਜਵਾਬ ਵਿਚ ਲਿਖਿਆ ਸੀ ਕਿ ਹੈਰੀਅਟ ਬਿਲੁੱਕਲ ਠੀਕ ਅਤੇ ਸੁਰੱਖਿਅਤ ਹੈ। ਉਸ ਦਾ ਪੈਲੇਸ ਵਿਚ ਚੰਗੇ ਤਰੀਕੇ ਨਾਲ ਧਿਆਨ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੈਲੇਸ ਨੇ ਚਿੱਠੀ ਨਾਲ ਉਸ ਦੀਆਂ ਕੁਝ ਤਸਵੀਰਾਂ ਵੀ ਭੇਜੀਆਂ।

ਬਰਮਿੰਘਮ ਪੈਲੇਸ ਨੇ ਬਾਅਦ ਵਿਚ ਹੈਰੀਅਟ ਨੂੰ ਬੱਚੀ ਨੂੰ ਵਾਪਸ ਕਰ ਦਿੱਤਾ। ਇਸ ਦੇ ਨਾਲ ਹੀ ਰੇਕਸ ਨਾਮ ਦੀ ਖਿਡੌਣਾ ਕੁੱਤਾ ਵੀ ਤੋਹਫੇ ਵਜੋਂ ਦਿੱਤਾ। ਰਾਇਲ ਕੁਲੈਕਸ਼ਨ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਹੈਰੀਅਟ ਪੈਲੇਸ ਦੇ ਇਕ ਕੋਨੇ ਵਿਚ ਪਾਇਆ ਗਿਆ ਸੀ। ਕੁਝ ਸਮਾਂ ਬਾਹਰ ਬਿਤਾਉਣ ਦੇ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ ਹੈ।

Vandana

This news is Content Editor Vandana