ਬ੍ਰਿਟੇਨ : 50 ਫੀਸਦੀ ਬੱਚਿਆਂ ਨੂੰ ਲੱਗਾ ਸਮਾਰਟਫੋਨ ਦਾ ਨਸ਼ਾ

02/05/2020 9:39:26 PM

ਲੰਡਨ (ਏਜੰਸੀ)- ਡਰੱਗ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਰਟਫੋਨ ਦਾ ਨਸ਼ਾ, ਜੋ ਕਿ ਹੁਣ 10 ਸਾਲ ਤੋਂ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਬ੍ਰਿਟੇਨ ਵਿਚ ਤਕਰੀਬਨ 50 ਫੀਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਕੋਲ ਆਪਣਾ ਸਮਾਰਟਫੋਨ, ਟੈਬਲੇਟ ਤੇ ਹੋਰ ਗੈਜੇਟ ਹਨ, ਜਿਨ੍ਹਾਂ ਤੋਂ ਬਿਨਾਂ ਇਨ੍ਹਾਂ ਬੱਚਿਆਂ ਦੀ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ। ਬ੍ਰਿਟੇਨ ਵਿਚ 10 ਸਾਲ ਦੀ ਉਮਰ ਦੇ 50 ਫੀਸਦੀ ਬੱਚਿਆਂ ਕੋਲ ਆਪਣਾ ਸਮਾਰਟਫੋਨ ਹੈ। ਇਹੀ ਨਹੀਂ, ਸਮਾਰਟਫੋਨ ਰੱਖਣ ਵਾਲੇ 9 ਵਿਚੋਂ 10 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ ਸਾਲ 2019 ਵਿਚ ਦੁੱਗਣੀ ਹੋ ਗਈ ਹੈ। ਮੀਡੀਆ ਰੈਗੂਲੇਟਰ ਆਫ ਕਾਮ ਨੇ ਦਿ ਏਜ਼ ਆਫ ਡਿਜੀਟਲ ਇੰਡੀਪੈਂਡੇਸ' ਨਾਂ ਨਾਲ ਆਪਣੀ ਸਾਲਾਨਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਤਿੰਨ ਤੋਂ ਚਾਰ ਸਾਲ ਦੇ 24 ਫੀਸਦੀ ਬੱਚਿਆਂ ਕੋਲ ਟੈਬਲੇਟ ਹੈ। ਇਨ੍ਹਾਂ ਵਿਚੋਂ 15 ਫੀਸਦੀ ਬੱਚਿਆਂ ਨੂੰ ਇਨ੍ਹਾਂ ਗੈਜੇਟ ਨੂੰ ਆਪਣੇ ਬਿਸਤਰ 'ਤੇ ਵੀ ਲਿਜਾਉਣ ਦੀ ਇਜਾਜ਼ਤ ਹੈ। ਸੰਸਥਾ ਨੇ ਬੱਚਿਆਂ ਦੀ ਮੀਡੀਆ ਆਦਤਾਂ ਅਤੇ ਉਹ ਕਿਸ ਤਰ੍ਹਾਂ ਦੀ ਡਿਵਾਇਸ ਇਸਤੇਮਾਲ ਕਰ ਰਹੇ ਹਨ, ਇਸ 'ਤੇ ਰਿਸਰਚ ਕੀਤੀ ਹੈ। ਸਾਲ 2019 ਦੀ ਇਹ ਸਟੱਡੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਕੀਤੀ ਗਈ ਹੈ।

ਆਫਕਾਮ ਦੀ ਰਿਪੋਰਟ ਮੁਤਾਬਕ ਬੱਚਿਆਂ ਦੀ ਪਹਿਲੀ ਪਸੰਦ ਮੋਬਾਇਲ ਫੋਨ ਹਨ। ਅੱਜ ਕਲ ਦੇ ਬੱਚੇ ਬਿਨਾਂ ਇੰਟਰਨੈੱਟ ਦੇ ਦੁਨੀਆ ਨੂੰ ਨਹੀਂ ਜਾਣਦੇ। 10 ਸਾਲ ਤੋਂ ਉਪਰ ਦੇ ਜ਼ਿਆਦਾਤਰ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਸਮਾਜਿਕ ਕਾਰਨਾਂ ਅਤੇ ਸੰਸਥਾਵਾਂ ਦੇ ਪ੍ਰਤੀ ਆਪਣੇ ਸਪੋਰਟ ਨੂੰ ਪ੍ਰਦਰਸ਼ਿਤ ਕਰਦੇ ਹਨ। 18 ਫੀਸਦੀ ਬੱਚਿਆਂ ਨੇ ਕਿਸੇ ਨਾ ਕਿਸੇ ਪੋਸਟ ਨੂੰ ਸ਼ੇਅਰ ਜਾਂ ਕੁਮੈਂਟ ਕੀਤਾ। 10 ਵਿਚੋਂ ਇਕ ਨੇ ਕਿਸੇ ਨਾ ਕਿਸੇ ਆਨਲਾਈਨ ਪਟੀਸ਼ਨ 'ਤੇ ਸਾਈਨ ਵੀ ਕੀਤੇ।

ਆਫਆਮ ਨੇ ਕਿਹਾ ਕਿ 17 ਸਾਲ ਦੀ ਵਾਤਾਵਰਣ  ਐਕਟੀਵਿਸਟ ਗ੍ਰੇਟਾ ਥਨਬਰਗ ਦਾ ਇਸ ਵਿਚ ਰੋਲ ਹੈ। ਉਥੇ ਹੀ 45 ਫੀਸਦੀ ਮਾਤਾ-ਪਿਤਾ ਨੇ ਕਿਹਾ ਕਿ ਬੱਚਿਆਂ ਦੇ ਇੰਟਰਨੈੱਟ ਵਰਤੋਂ ਕਰਨ ਦੇ ਜੋਖਮ ਤਾਂ ਹਨ ਪਰ ਲਾਭ ਵੀ ਹਨ। ਹਾਲਾਂਕਿ ਸਰਗਰਮੀ ਵਿਚ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਵਧੀਆਂ ਹਨ। ਇਨ੍ਹਾਂ ਨੂੰ ਲੱਗਦਾ ਹੈ ਕਿ ਬੱਚੇ ਅਜਿਹੇ ਕੰਟੈਂਟ ਦੇਖ ਰਹੇ ਹਨ ਜਿਸ ਨਾਲ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹਨ। 5 ਵਿਚੋਂ 15 ਸਾਲ ਦੇ ਬੱਚਿਆਂ ਦੇ 87 ਫੀਸਦੀ ਗਾਰਜੀਅਨ ਨੇ ਬੱਚਿਆਂ ਨੂੰ ਆਨਲਾਈਨ ਹੋਣ ਤੋਂ ਕਿਵੇਂ ਸੁਰੱਖਿਅਤ ਰੱਖੀਏ। ਇਸ 'ਤੇ ਸਲਾਹ ਮੰਗੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 12-15 ਸਾਲ ਦੇ ਬੱਚੇ ਹੇਟਫੁੱਲ ਕੰਟੈਂਟ ਆਨਲਾਈਨ ਦੇਖ ਰਹੇ ਹਨ।

80 ਫੀਸਦੀ ਬੱਚੇ ਦੇਖਦੇ ਹਨ ਆਨਲਾਈਨ ਵੀਡੀਓ, 62 ਫੀਸਦੀ ਦੀ ਦਿਲਚਸਪੀ ਵ੍ਹਾਟਸਐਪ 'ਚ
5 ਤੋਂ 15 ਸਾਲ ਵਿਚਾਲੇ 48 ਫੀਸਦੀ ਕੁੜੀਆਂ ਅਤੇ 71 ਫੀਸਦੀ ਲੜਕੇ ਆਨਲਾਈਨ ਗੇਮ ਖੇਡਦੇ ਹਨ। 
5 ਵਿਚੋਂ 15 ਸਾਲ ਦੀ ਉਮਰ ਦੇ 99ਫੀਸਦੀ ਬੱਚੇ ਟੀ.ਵੀ. ਦੀ ਵਰਤੋਂ ਕਰਦੇ ਹਨ। 
27 ਫੀਸਦੀ ਸਮਾਰਟ ਸਪੀਕਰ ਅਤੇ 22 ਫੀਸਦੀ ਰੇਡੀਓ ਦੀ ਵਰਤੋਂ ਕਰਦੇ ਹਨ
ਲੜਕਿਆਂ ਵਿਚ ਸਨੈਪ-ਚੈਟ ਅਤੇ ਫੇਸਬੁੱਕ ਹਰਮਨ ਪਿਆਰਾ ਸੋਸ਼ਲ ਮੀਡੀਆ ਪਲੇਟਫਾਰਮ ਹੈ।
62 ਫੀਸਦੀ ਯੂਥ ਵ੍ਹਾਟਸਐਪ ਕਰਦੇ ਹਨ। 25 ਫੀਸਦੀ ਟੀ.ਵੀ. 'ਤੇ ਲਾਈਵ ਬ੍ਰਾਡਕਾਸਟ ਨਹੀਂ ਦੇਖਦੇ।
ਕੁੜੀਆਂ-ਮੁੰਡਿਆਂ ਦੇ ਮੁਕਾਬਲੇ ਵਿਚ ਦੁੱਗਣਾ ਟਾਈਮ ਗੇਮ ਖੇਡਦੇ ਹਨ।
 

Sunny Mehra

This news is Content Editor Sunny Mehra