ਕੋਰੋਨਾ ਪੀੜਤ 108 ਸਾਲਾ ਬਜ਼ੁਰਗ ਨੇ ਤੋੜਿਆ ਦਮ, ਸਦਮੇ ''ਚ ਪਰਿਵਾਰ

03/30/2020 9:44:39 AM

ਲੰਡਨ (ਬਿਊਰੋ): ਕੋਵਿਡ-19 ਦੇ ਦੁਨੀਆ ਭਰ ਵਿਚ ਕੋਹਰਾਮ ਮਚਾਇਆ ਹੋਇਆ ਹੈ। ਇਸ ਦੌਰਾਨ ਬਜ਼ੁਰਗਾਂ ਲਈ ਕਾਲ ਬਣ ਕੇ ਮੰਡਰਾ ਰਹੇ ਕੋਰੋਨਾਵਾਇਰਸ ਨਾਲ ਬ੍ਰਿਟੇਨ ਵਿਚ 108 ਸਾਲ ਦੀ ਬਜ਼ੁਰਗ ਮਹਿਲਾ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਬੀਤੇ ਇਕ ਹਫਤੇ ਤੋਂ ਉਹ ਆਈਸੋਲੇਸ਼ਨ ਵਿਚ ਸੀ ਪਰ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਬਜ਼ੁਰਗ ਮਹਿਲਾ ਦੀ ਮੌਤ ਨਾਲ ਉਹਨਾਂ ਦਾ ਪੂਰਾ ਪਰਿਵਾਰ ਦੁਖੀ ਹੈ ਕਿਉਂਕਿ ਆਉਣ ਵਾਲੀ 5 ਅਪ੍ਰੈਲ ਨੂੰ ਉਹਨਾਂ ਦਾ ਜਨਮਦਿਨ ਸੀ।

ਫਰਾਂਸ ਦੇ ਪੀ.ਐੱਮ. ਨੇ ਦਿੱਤੀ ਚਿਤਾਵਨੀ
ਫਰਾਂਸ ਵਿਚ 2,314 ਲੋਕਾਂ ਦੀ ਮੌਤ ਅਤੇ 37,575 ਪੀੜਤਾਂ ਦੀ ਪਛਾਣ ਦੇ ਬਾਅਦ ਪ੍ਰਧਾਨ ਮੰਤਰੀ ਐਡਵਰਡ ਫਿਲਿਪੇ ਨੇ ਚਿਤਾਵਨੀ ਜਾਰੀ ਕੀਤੀ ਹੈ। ਫਿਲਿਪੇ ਨੇ ਕਿਹਾ,''ਲੜਾਈ ਹਾਲੇ ਸ਼ੁਰੂ ਹੋਈ ਹੈ। ਅਪ੍ਰੈਲ ਦੇ ਪਹਿਲੇ ਦੋ ਹਫਤੇ ਜ਼ਿਆਦਾ ਮੁਸ਼ਕਲ ਸਾਬਤ ਹੋਣਗੇ।''

ਬ੍ਰਿਟਿਸ਼ ਪੀ.ਐੱਮ. ਨੇ ਜਨਤਾ ਦੇ ਨਾਮ ਲਿਖੀ ਚਿੱਠੀ 
ਸੈਲਫ ਕੁਆਰੰਟੀਨ ਵਿਚ ਚਲੇ ਗਏ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਦੇ ਕਰੀਬ 3 ਕਰੋੜ ਪਰਿਵਾਰਾਂ ਦੇ ਨਾਮ ਚਿੱਠੀ ਲਿਖੀ। ਉਹਨਾਂ ਨੇ ਹਰੇਕ ਬ੍ਰਿਟਿਸ਼ ਨਾਗਰਿਕ ਨੂੰ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਘਰ 'ਚ ਹੀ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਲਿਖੀ ਚਿੱਠੀ ਵਿਚ ਕਿਹਾ,''ਅਸੀਂ ਜਾਣਦੇ ਹਾਂ ਕਿ ਸਭ ਕੁਝ ਠੀਕ ਹੋਣ ਤੋਂ ਪਹਿਲਾਂ ਹਾਲਾਤ ਬਹੁਤ ਬਦਤਰ ਹੋਣਗੇ ਪਰ ਅਸੀਂ ਸਹੀ ਤਿਆਰੀ ਕਰ ਰਹੇ ਹਾਂ। ਕੁਝ ਹੋਰ ਜਾਨਾਂ ਜਾਣਗੀਆਂ ਪਰ ਜਲਦੀ ਜ਼ਿੰਦਗੀ ਸਧਾਰਨ ਹੋ ਸਕਦੀ ਹੈ।''

Vandana

This news is Content Editor Vandana