ਭਾਰੀ ਮੀਂਹ ਕਾਰਨ ਫਸੀ ਕਾਰ, ਫਰਿਸ਼ਤਾ ਬਣ ਕੇ ਅਜਨਬੀ ਨੇ ਬਚਾਈ ਜਾਨ

02/27/2018 3:50:42 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਬੀਤੀ ਰਾਤ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ। ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਦੱਖਣੀ-ਪੂਰਬੀ ਕੁਈਨਜ਼ਲੈਂਡ 'ਚ ਤਕਰੀਬਨ ਇਕ ਘੰਟਾ ਤੇਜ਼ ਮੀਂਹ ਪਿਆ। ਮੀਂਹ ਕਾਰਨ ਦੱਖਣੀ ਕੁਈਨਜ਼ਲੈਂਡ 'ਚ ਜ਼ਿਆਦਾਤਰ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਤੂਫਾਨ ਕਾਰਨ ਜਿੱਥੇ 12,000 ਘਰਾਂ ਦੀ ਬਿਜਲੀ ਗੁੱਲ ਹੋ ਗਈ, ਉੱਥੇ ਹੀ ਮੀਂਹ ਕਾਰਨ ਸੜਕਾਂ 'ਤੇ ਕਈ ਵਾਹਨ ਫਸ ਗਏ। ਇਕ ਕਾਰ ਪਾਣੀ 'ਚ ਫਸ ਗਈ, ਕਾਰ 'ਚ ਮਾਂ ਅਤੇ ਉਸ ਦੇ ਤਿੰਨ ਮੌਜੂਦ ਸਨ।

ਕਾਰ 'ਚ ਫਸੀ ਮਾਂ ਅਤੇ ਉਸ ਦੇ ਬੱਚਿਆਂ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਕੁਝ ਸਮਾਂ ਉਹ ਕਾਰ ਨੂੰ ਬਾਹਰ ਕੱਢਣ ਲਈ ਜੂਝਦੀ ਰਹੀ।


ਬਚਾਅ ਕਰਮਚਾਰੀ ਪਾਣੀ 'ਚ ਫਸੀ ਕਾਰ ਨੂੰ ਕੱਢਣ ਲਈ ਪੁੱਜੇ। ਪਾਣੀ 'ਚ ਫਸੀ ਕਾਰ ਨੂੰ ਕੱਢਣ ਲਈ ਅਧਿਕਾਰੀਆਂ ਨੂੰ 2 ਘੰਟੇ ਦਾ ਸਮਾਂ ਲੱਗਾ। ਇਕ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਇਹ ਚੰਗੀ ਗੱਲ ਰਹੀ ਕਿ ਕਾਰ 'ਚ ਮੌਜੂਦ ਕੋਈ ਵੀ ਜ਼ਖਮੀ ਨਹੀਂ ਹੋਇਆ। ਕੁਈਨਜ਼ਲੈਂਡ ਫਾਇਰ ਅਤੇ ਐਮਰਜੈਂਸੀ ਅਧਿਕਾਰੀ ਜੌਨਸ ਨੇ ਕਿਹਾ ਕਿ ਉਹ ਅਤੇ ਉਸ ਦਾ ਸਾਥੀ ਰਾਤ 8 ਵਜੇ ਦੇ ਕਰੀਬ ਵਾਪਸੀ ਕੰਮ 'ਤੇ ਪਰਤ ਰਹੇ ਸੀ ਕਿ ਉਨ੍ਹਾਂ ਨੇ ਦੇਖਿਆ ਕਿ ਇਕ ਕਾਰ ਪਾਣੀ 'ਚ ਫਸ ਗਈ ਹੈ, ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ।

ਓਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ 'ਚ ਫਰਵਰੀ ਮਹੀਨੇ 'ਚ ਪਏ ਇਸ ਮਹੀਨੇ ਨੇ ਪਿਛਲੇ 28 ਸਾਲਾਂ ਦੇ ਰਿਕਾਰਡ ਨੂੰ ਤੋੜਿਆ ਹੈ।