ਹਰਭਜਨ ਮਾਨ ਬ੍ਰਿਸਬੇਨ ਖੇਡ ਮੇਲੇ ''ਚ 5 ਨਵੰਬਰ ਨੂੰ ਪਾਉਣਗੇ ''ਸਤਰੰਗੀ ਪੀਂਘ''

10/26/2017 4:35:30 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਇਥੋ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਨਾਲ ਫ਼ਾਈਵ ਟੀਮ ਇੰਟਰਟੇਨਮੈਂਟ, ਨਿਊ ਇੰਗਲੈਂਡ ਕਾਲਜ ਤੇ ਮਾਲਵਾ ਕਲੱਬ ਦੇ ਸਹਿਯੋਗ ਨਾਲ 'ਬ੍ਰਿਸਬੇਨ ਖੇਡ ਮੇਲਾ' ਮੋਰਟਨ ਬੇਅ ਸਪੋਰਟਸ ਕਲੱਬ ਟਿੰਗਲਪਾ ਵਿਖੇ 5 ਨਵੰਬਰ ਦਿਨ ਐਤਵਾਰ ਨੂੰ ਬੜੇ ਹੀ ਉਤਸ਼ਾਹ ਨਾਲ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੇਲੇ ਦੇ ਮੁੱਖ ਪ੍ਰਬੰਧਕ ਨੈਵੀ ਗਿੱਲ, ਅਮਨਿੰਦਰ ਭੁੱਲਰ, ਦੀਪ ਇੰਦਰ ਸਿੰਘ, ਭਰਪੂਰ ਹੰਸ ਤੇ ਜਤਿੰਦਰ ਰੀਹਲ ਨੇ ਸਾਝੇ ਤੋਰ 'ਤੇ ਦੱਸਿਆ ਕਿ ਮੇਲੇ ਦੇ ਖੁੱਲ੍ਹੇ ਅਖਾੜੇ 'ਚ ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਆਪਣੇ ਪ੍ਰਸਿੱਧ ਸੱਭਿਆਚਾਰਕ ਨਵੇਂ ਤੇ ਪੁਰਾਣੇ ਗੀਤਾਂ ਨਾਲ ਸਰੋਤਿਆਂ ਖੂਬ ਮਨੋਰੰਜਨ ਕਰਨਗੇ। ਸਥਾਨਕ ਕਲਾਕਾਰ ਵੀ ਗੀਤ-ਸੰਗੀਤ ਤੇ ਗਿੱਧਾ-ਭੰਗੜਾ, ਲਾਈਵ ਮਿਊਜਿਕ ਦੇ ਨਾਲ ਆਪਣੀ ਹਾਜ਼ਰੀ ਲਗਵਾਉਣੇ।
ਉਨ੍ਹਾ ਅੱਗੇ ਦੱਸਿਆ ਕਿ ਮੇਲੇ 'ਚ ਫੁੱਟਬਾਲ, ਕਬੱਡੀ, ਵਾਲੀਵਾਲ, ਰੱਸਾ-ਕੱਸੀ ਆਦਿ ਪੁਰਾਤਨ ਖੇਡਾਂ ਦੇ ਮੈਚ ਵੀ ਕਰਵਾਏ ਜਾ ਰਹੇ ਹਨ, ਜਿਸ ਵਿਚ ਜਿੱਤਣ ਵਾਲੀਆਂ ਟੀਮਾਂ ਨੂੰ ਦਿਲ ਖਿਚਵੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਬੱਚਿਆਂ ਲਈ ਵਿਸ਼ੇਸ ਤੋਰ 'ਤੇ ਵੱਖ-ਵੱਖ ਤਰ੍ਹਾਂ ਦੀਆ ਖੇਡ ਅਤੇ ਸੱਭਿਆਚਾਰਕ ਵੰਨਗੀਆ ਦੀ ਪੇਸ਼ਕਾਰੀ ਵੀ ਖਿੱਚ ਦਾ ਕੇਦਰ ਹੋਵੇਗੀ। ਮੇਲੇ 'ਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਜਾ ਰਹੇ ਹਨ ਜਿਨ੍ਹਾਂ 'ਚ ਖਾਣ ਪੀਣ, ਕਲਚਰਲ, ਅਤੇ ਸਾਹਿਤਕ ਜਾਣਕਾਰੀ ਵੀ ਦਿੱਤੀ ਜਾਵੇਗੀ। ਹਰਭਜਨ ਮਾਨ ਦੀ ਨਵੀ ਆਈ ਟੇਪ 'ਸਤਰੰਗੀ ਪੀਘਂ 3 ਜਿੰਦੜੀਏ' ਦੀ ਅਪਾਰ ਸਫਲਤਾ ਤੋਂ ਬਾਅਦ ਇਸ ਮਹਿਬੂਬ ਕਲਾਕਾਰ ਦੇ ਆਸਟ੍ਰੇਲੀਆ ਦੇ ਦੌਰੇ ਪ੍ਰਤੀ ਸਰੋਤਿਆਂ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।