ਬ੍ਰਿਸਬੇਨ ਕਮਿਊਨਿਟੀ ਕਲੱਬ ਦਾ ਸਾਲਾਨਾ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ

06/12/2017 4:19:29 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)—ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕਾਲਮਵੇਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲੱਬ ਦਾ ਸਾਲਾਨਾ ਸਮਾਰੋਹ ਬੜੇ ਹੀ ਸ਼ਾਨੋ-ਸ਼ੌਕਤ ਨਾਲ ਆਯੋਜਨ ਕੀਤਾ ਗਿਆ। ਜਿਸ 'ਚ ਸਥਾਨਕ ਕਲਾਕਾਰਾਂ ਵਲੋਂ ਗੀਤ-ਸੰਗੀਤ, ਗਿੱਧਾ-ਭੰਗੜਾ ਤੇ ਲਾਈਵ ਮਿਊਜ਼ਿਕ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦਿਆਂ ਖੂਬ ਵਾਹ-ਵਾਹ ਖੱਟੀ। ਬੱਚਿਆਂ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਖੇਡ ਅਤੇ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਕਲੱਬ ਦੇ ਨੁਮਾਇੰਦੇ ਜਗਦੀਪ ਸੰਘਾ ਪ੍ਰਧਾਨ, ਬਲਵਿੰਦਰ ਸਿੰਘ ਸਕੱਤਰ, ਜਗਦੀਪ ਸਿੰਘ ਖਜ਼ਾਨਚੀ, ਚਰਨਜੀਤ ਕਾਹਲੋ, ਮਨਜਿੰਦਰ ਸਿੰਘ, ਜਸਪਿੰਦਰ ਸਿੰਘ, ਹੈਪੀ ਧਾਮੀ, ਸੋਢੀ ਸਿੰਘ, ਜਤਿੰਦਰ ਢਿੱਲੋਂ ਤੇ ਦੀਪਇੰਦਰ ਸਿੰਘ ਆਦਿ ਵਲੋਂ ਸਾਂਝੇ ਤੌਰ 'ਤੇ ਖੇਡਾਂ ਅਤੇ ਹੋਰ ਵੀ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਤੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਅਮਨਪ੍ਰੀਤ ਕੌਰ ਵਲੋਂ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ਗਿਆ।ਇਸ ਸਮਾਰੋਹ ਦੇ ਭਰਵੇਂ ਇਕੱਠ ਨੇ ਇਹ ਦਰਸਾ ਦਿੱਤਾ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਣ ਉਹ ਆਪਣੇ ਸਮਾਜਿਕ, ਧਾਰਮਿਕ ਤੇ ਸਾਹਿਤ ਨਾਲ ਹਮੇਸ਼ਾ ਹੀ ਜੁੜੇ ਰਹਿੰਦੇ ਹਨ ਤਾਂ ਜੋ ਅਜੋਕੀ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਹਮੇਸ਼ਾ ਜੋੜੀ ਰੱਖਣ। ਇਸ ਮੌਕੇ ਵਿਸ਼ੇਸ ਤੌਰ 'ਤੇ ਸੰਸਦ ਮੈਂਬਰ ਡੰਕਨ ਪੈਗ, ਸੰਸਦ ਮੈਂਬਰ ਪੀਟਰ ਰੂਸੋ, ਕੌਂਸਲਰ ਏਜਲਾਂ ਓਵਨ, ਐਨਥਨੀ ਸ਼ੋਰਟਨ, ਅਜੀਤਪਾਲ ਸਿੰਘ, ਸੰਨੀ ਬਰਾੜ, ਕੈਥੀ, ਰੱਬੀ ਤੂਰ, ਫਰੇਆਂ, ਪ੍ਰੀਤ ਸਿਆਂ ਆਦਿ ਤੋਂ ਇਲਾਵਾ ਹੋਰ ਵੀ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵੱਡੀ ਗਿਣਤੀ 'ਚ ਹਾਜ਼ਰ ਸਨ।