ਬ੍ਰਿਸਬੇਨ ''ਚ ਉਸਤਾਦ ਕ੍ਰਿਸ਼ਨ ਭਨੋਟ ਦੀ ਪੁਸਤਕ ''ਗ਼ਜ਼ਲ ਦੀ ਬਣਤਰ ਤੇ ਅਰੂਜ਼'' ਹੋਵੇਗੀ ਲੋਕ ਅਰਪਣ

07/04/2017 12:51:17 PM

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਦੀ ਲਗਾਤਾਰ ਕਾਰਜਸ਼ੀਲ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਸਭਾ' ਬ੍ਰਿਸਬੇਨ ਵਲੋਂ 9 ਜੁਲਾਈ ਦਿਨ ਐਤਵਾਰ ਨੂੰ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਪੰਜਾਬ ਤੋਂ ਆਏ ਹੋਏ ਪੁਨੀਤਪਾਲ ਸਿੰਘ ਗਿੱਲ ਜ਼ਿਲਾ ਲੋਕ ਸੰਪਰਕ ਅਫ਼ਸਰ ਬਰਨਾਲਾ ਦੀ ਪ੍ਰਧਾਨਗੀ ਤਹਿਤ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪੰਜਾਬੀ ਗ਼ਜ਼ਲ ਦੇ ਹਰਦਿਲ ਅਜ਼ੀਜ਼ ਸ਼ਾਇਰ ਉਸਤਾਦ ਕ੍ਰਿਸ਼ਨ ਭਨੋਟ ਵਲੋਂ ਉਮਰ ਭਰ ਦੇ ਅਧਿਐਨ ਤੋਂ ਬਾਅਦ ਲਿਖੀ ਗਈ ਕਿਤਾਬ 'ਪੰਜਾਬੀ ਗ਼ਜ਼ਲ ਦੀ ਬਣਤਰ ਤੇ ਅਰੂਜ਼' ਲੋਕ ਅਰਪਣ ਕੀਤੀ ਜਾਵੇਗੀ । 
ਪੰਜਾਬੀ ਵਿਦਵਾਨਾਂ ਅਨੁਸਾਰ ਇਹ ਪੁਸਤਕ ਗ਼ਜ਼ਲ 'ਤੇ ਕਲਮ ਅਜ਼ਮਾਉਣ ਵਾਲੇ ਨਵੇਂ ਸਿੱਖਿਆਰਥੀਆਂ ਲਈ ਬਹੁਤ ਹੀ ਗਿਆਨ ਸਰੋਤ ਹੋਵੇਗੀ । ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੌਕੇ ਸ਼ਹਿਰ ਦੇ ਨਾਮਵਰ ਕਵੀਆਂ ਵਲੋਂ ਕਵੀ ਦਰਬਾਰ ਵਿਚ ਸ਼ਿਰਕਤ ਕੀਤੀ ਜਾਵੇਗੀ। ਇੰਡੋਜ਼ ਗਰੁੱਪ ਵਲੋਂ ਸਾਹਿਤਕ ਸਰਗਰਮੀਆਂ ਨੂੰ ਵਿਸ਼ਾਲਤਾ ਦਿੰਦੇ ਹੋਏ, ਇਸ ਸਮਾਗਮ 'ਚ ਇੰਡੋਜ਼ ਲਿਟਰੇਰੀ ਫੋਰਮ ਦੇ ਤਹਿਤ ਕਿਤਾਬਾਂ ਵਿਕਰੀ ਲਈ ਉਪਲਬਧ ਹੋਣਗੀਆਂ।